
ਦੁਸ਼ਟ ਆਤਮਾਵਾਂ ਤੋਂ ਸੁਰੱਖਿਆ
ਸੰਖੇਪ
ਦੁਸ਼ਟ ਆਤਮਾਵਾਂ ਸ਼ਕਤੀਸ਼ਾਲੀ ਹਨ, ਪਰ ਯਿਸੂ ਮਸੀਹਾ ਵਾਂਗ ਸ਼ਕਤੀਸ਼ਾਲੀ ਨਹੀਂ ਹਨ। ਇਹ ਪੈਂਫਲਟ ਦੱਸਦਾ ਹੈ ਕਿ ਕਿਵੇਂ ਯਿਸੂ ਨੇ ਦੁਖੀ ਲੋਕਾਂ ਵਿੱਚੋਂ ਭੂਤ ਕੱਢੇ ਅਤੇ ਉਨ੍ਹਾਂ ਨੂੰ ਚੰਗਾ ਕਰਨ ਵਿੱਚ ਮਦਦ ਕੀਤੀ। ਉਹ ਅੱਜ ਸਾਡੇ ਲਈ ਵੀ ਅਜਿਹਾ ਕਰ ਸਕਦਾ ਹੈ। ਉਸਦੀ ਕਿਤਾਬ ਸਾਨੂੰ ਉਹ ਸਭ ਕੁਝ ਸਿਖਾਉਂਦੀ ਹੈ ਜੋ ਸਾਨੂੰ ਸ਼ੈਤਾਨੀ ਪਰੇਸ਼ਾਨੀ ਅਤੇ ਜ਼ੁਲਮ ਤੋਂ ਮੁਕਤ ਹੋਣ ਲਈ ਜਾਣਨ ਦੀ ਲੋੜ ਹੈ। ਇਹ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਅਸੀਂ ਉਸ ਦੇ ਵਾਪਸ ਆਉਣ ਤੋਂ ਪਹਿਲਾਂ ਸ਼ੈਤਾਨੀ ਧੋਖੇਬਾਜ਼ਾਂ ਦੁਆਰਾ ਧੋਖਾ ਦੇਣ ਤੋਂ ਕਿਵੇਂ ਬਚ ਸਕਦੇ ਹਾਂ।
ਟਾਈਪ ਕਰੋ
Tract
ਪ੍ਰਕਾਸ਼ਕ
Sharing Hope Publications
ਵਿੱਚ ਉਪਲਬਧ ਹੈ
46 ਭਾਸ਼ਾਵਾਂ
ਪੰਨੇ
6
ਦੁਸ਼ਟ ਆਤਮਾਵਾਂ ਹਰ ਥਾਂ ਹੈ। ਭਾਵੇਂ ਤੁਸੀਂ ਉਨ੍ਹਾਂ ਨੂੰ ਆਤਮਾਵਾਂ, ਭੂਤ-ਪ੍ਰੇਤ, ਭੂਤ ਜਾਂ ਕੁੱਝ ਕਹਿੰਦੇ ਹੋ, ਉਹ ਡਰਾਉਣੇ ਹੋ ਸਕਦੇ ਹਨ। ਫਕੀਰ, ਅਤੇ ਤਵੀਤ ਪ੍ਰਸਿੱਧ ਹਨ, ਪਰ ਕੀ ਉਹ ਸੱਚਮੁੱਚ ਸਾਡੀ ਰੱਖਿਆ ਕਰ ਸਕਦੇ ਹਨ?
ਮੈਂ ਤੁਹਾਡੇ ਨਾਲ ਦੁਸ਼ਟ ਆਤਮਾਵਾਂ ਤੋਂ ਸੁਰੱਖਿਆ ਲਈ ਤਿੰਨ ਸਧਾਰਨ ਕਦਮਾਂ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ ਤਾਂ ਜੋ ਤੁਹਾਨੂੰ ਡਰਨਾ ਨਾ ਪਵੇ।
ਦੁਸ਼ਟ ਆਤਮਾਵਾਂ ਤੋਂ ਸੁਰੱਖਿਆ
ਉਹ ਆਦਮੀ ਨੰਗਾ ਸੀ ਅਤੇ ਚੀਕ ਰਿਹਾ ਸੀ। ਉਹ ਬਹੁਤ ਸਾਰੀਆ ਦੁਸ਼ਟ ਆਤਮਾਵਾ ਦੇ ਵੱਸ ਵਿੱਚ ਸੀ, ਅਤੇ ਕੋਈ ਵੀ ਉਸਨੂੰ ਵੱਸ ਵਿੱਚ ਨਹੀਂ ਕਰ ਸਕਦਾ ਸੀ। ਪਿੰਡ ਦੇ ਲੋਕਾਂ ਨੇ ਉਸਨੂੰ ਜੰਜ਼ੀਰਾਂ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸਨੇ ਅਲੌਕਿਕ ਤਾਕਤ ਨਾਲ ਉਨ੍ਹਾਂ ਨੂੰ ਤੋੜ ਦਿੱਤਾ ਉਹ ਚੀਕਾ ਮਾਰਦਾ ਅਤੇ ਕਬਰਾਂ ਵਿਚ ਰਹਿਦਾ। ਉਸ ਨੇ ਆਪਣੇ ਦਿਨ ਬੁਰੀ ਤਰ੍ਹਾਂ ਚੀਕਣ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਕੱਟਦੇ ਹੋਏ ਬਿਤਾਏ।
ਪ੍ਰਭੂ ਯਿਸੂ ਮਸੀਹ ਦੇ ਆਉਣ ਤੱਕ, ਉਹ ਆਦਮੀ ਇੰਨਾ ਦੁਖੀ ਸੀ ਕਿ ਜਦੋਂ ਉਸਨੇ ਮਦਦ ਮੰਗਣ ਲਈ ਆਪਣਾ ਮੂੰਹ ਖੋਲ੍ਹਿਆ, ਤਾਂ ਦੁਸ਼ਟ ਆਤਮਾ ਦੇ ਲਸ਼ਕਰ ਨੇ ਪ੍ਰਭੂ ਯਿਸੂ ਮਸੀਹ ਨੂੰ ਉਸਨੂੰ ਇਕੱਲਾ ਛੱਡਣ ਲਈ ਕਿਹਾ। ਪਰ ਪ੍ਰਭੂ ਯਿਸੂ ਮਸੀਹ ਨੇ ਉਸ ਮਨੁੱਖ ਨੂੰ ਇਕੱਲਾ ਨਾ ਛੱਡਿਆ। ਉਹ ਜਾਣਦਾ ਸੀ ਕਿ ਕੀ ਹੋ ਰਿਹਾ ਸੀ। ਪ੍ਰਭੂ ਯਿਸੂ ਮਸੀਹ ਨੇ ਨਿਡਰਤਾ ਨਾਲ ਲਸ਼ਕਰ ਨੂੰ ਉਸ ਆਦਮੀ ਨੂੰ ਛੱਡਣ ਦਾ ਹੁਕਮ ਦਿੱਤਾ।
ਲਸ਼ਕਰ ਨੇ ਬੇਨਤੀ ਕੀਤੀ “ਸਾਨੂੰ ਅਥਾਹ ਕੁੰਡ ਵਿੱਚ ਨਾ ਭੇਜੋ!” ਉਨ੍ਹਾਂ ਨੇ ਨੇੜੇ ਦੇ ਸੂਰਾਂ ਦੇ ਝੁੰਡ ਵਿੱਚ ਜਾਣ ਦੀ ਬੇਨਤੀ ਕੀਤੀ। ਪ੍ਰਭੂ ਯਿਸੂ ਮਸੀਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਆਦਮੀ ਨੂੰ ਛੱਡ ਕੇ ਅਸ਼ੁੱਧ ਜਾਨਵਰਾਂ ਵਿੱਚ ਚਲੇ ਜਾਣ। ਉਸੇ ਵੇਲੇ, ਆਦਮੀ ਦੀ ਬੁੱਧੀ ਵਾਪਸ ਆ ਗਈ, ਅਤੇ ਸੂਰਾਂ ਦਾ ਸਾਰਾ ਝੁੰਡ ਇੱਕ ਚੱਟਾਨ ਤੋਂ ਸਮੁੰਦਰ ਵਿੱਚ ਡਿੱਗ ਕੇ ਮਰ ਗਿਆ।
ਅੰਤ ਵਿੱਚ, ਆਦਮੀ ਆਜ਼ਾਦ ਹੋ ਗਿਆ। ਉਹ ਬਹੁਤ ਸ਼ੁਕਰਗੁਜ਼ਾਰ ਸੀ! ਪਰ ਇਹ ਸਿਰਫ ਕਹਾਣੀ ਨਹੀਂ ਹੈ। ਯਿਸੂ ਮਸੀਹ ਦੀ ਦੁਸ਼ਟ ਆਤਮਾਵਾਂ ਉੱਤੇ ਬਹੁਤ ਸ਼ਕਤੀ ਸੀ। ਉਹ ਜਿੱਥੇ ਵੀ ਗਿਆ, ਉਸਨੇ ਉਨ੍ਹਾਂ ਲੋਕਾਂ ਨੂੰ ਛੁਡਾਇਆ ਜੋ ਦੁਸ਼ਟ ਆਤਮਾ ਦੁਆਰਾ ਗ੍ਰਸਤ ਸਨ। ਉਸਨੇ ਆਪਣੇ ਚੇਲਿਆਂ ਨੂੰ ਵੀ ਸ਼ੈਤਾਨ ਉੱਤੇ ਅਧਿਕਾਰ ਦਿੱਤਾ:
ਵੇਖੋ “ਮੈਂ ਤੁਹਾਨੂੰ ਸੱਪਾਂ ਅਤੇ ਬਿਛੂਆਂ ਨੂੰ ਕੁਚਲਣ ਦਾ ਅਤੇ ਵੈਰੀ ਦੀ ਸਾਰੀ ਸਮਰੱਥਾ ਉੱਤੇ ਅਧਿਕਾਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਪਰ ਇਸ ਤੋਂ ਹੀ ਅਨੰਦ ਨਾ ਹੋਵੋ ਕਿ ਆਤਮਾਵਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ। (ਲੂਕਾ 10:19-20)
ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਹੁਕਮਾ ਦੀ ਪਾਲਣਾ ਕਰਦੇ ਹਾਂ, ਤਾਂ ਸਾਨੂੰ ਇਸ ਜੀਵਨ ਵਿੱਚ ਸੁਰੱਖਿਆ ਅਤੇ ਆਉਣ ਵਾਲੇ ਜੀਵਨ ਲਈ ਭਰੋਸਾ ਮਿਲਦਾ ਹੈ। ਆਉ ਦੁਸ਼ਟ ਆਤਮਾਵਾਂ ਤੋਂ ਆਜ਼ਾਦੀ ਲਈ ਤਿੰਨ ਕਦਮਾਂ ਨੂੰ ਵੇਖੀਏ।
ਕਦਮ 1: ਯਿਸੂ ਮਸੀਹ ਦੇ ਨਾਮ ਦੀ ਸ਼ਕਤੀ ਦਾ ਦਾਅਵਾ ਕਰੋ
ਪਹਿਲਾ ਕਦਮ ਹੈ ਯਿਸੂ ਮਸੀਹ ਦੇ ਨਾਮ ਵਿੱਚ ਪਰਮੇਸ਼ੁਰ ਦੀ ਸੁਰੱਖਿਆ ਦੀ ਮੰਗ ਕਰਨਾ। ਆਪਣੇ ਆਪ ਨੂੰ ਬਚਾਉਣ ਲਈ ਅਸੀਂ ਸ਼ਕਤੀਹੀਣ ਹਾਂ। ਪਰ ਜਦੋਂ ਅਸੀਂ ਆਪਣੀਆਂ ਜ਼ਿੰਦਗੀਆਂ ਉੱਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਐਲਾਨ ਕਰਦੇ ਹਾਂ, ਤਾਂ ਦੁਸ਼ਟ ਆਤਮਾਵਾਂ ਸ਼ਕਤੀਹੀਣ ਹੋ ਜਾਂਦੀਆਂ ਹਨ! ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਬਾਰੇ ਕਿਹਾ: “ਮੇਰੇ ਨਾਮ ਉੱਤੇ ਉਹ ਭੂਤਾਂ ਨੂੰ ਕੱਢਣਗੇ” (ਮਰਕੁਸ 16:17)।
ਜੇ ਤੁਸੀਂ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰਦੇ ਹੋ ਕਿ ਪ੍ਰਭੂ ਯਿਸੂ ਮਸੀਹ ਤੁਹਾਨੂੰ ਆਜ਼ਾਦ ਕਰੇਗਾ, ਤਾਂ ਉਹ ਇਹ ਕਰੇਗਾ! ਸਿਰਫ਼ ਪਰਮੇਸ਼ੁਰ ਨੂੰ ਇਹ ਬੇਨਤੀ ਕਰੋ: “ਹੇ ਪ੍ਰਭੂ, ਮੈਨੂੰ ਯਿਸੂ ਮਸੀਹ ਦੇ ਨਾਮ ‘ਤੇ ਦੁਸ਼ਟ ਆਤਮਾਵਾਂ ਤੋਂ ਬਚਾਓ ਜਿਸ ਨੂੰ ਤੁਸੀਂ ਭੇਜਿਆ ਹੈ।
ਕਦਮ 2: ਅੰਦਰੂਨੀ ਅਤੇ ਬਾਹਰੀ ਸਫਾਈ ਦੀ ਭਾਲ ਕਰੋ
ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਕਿ ਸਾਨੂੰ ਸ਼ੈਤਾਨ ਨੂੰ ਕੋਈ ਜਗਾਹ ਨਹੀਂ ਦੇਣੀ ਚਾਹੀਦਾ। ਉਸਨੇ ਕਿਹਾ, “ਇਸ ਸੰਸਾਰ ਦਾ ਹਾਕਮ ਆ ਰਿਹਾ ਹੈ, ਅਤੇ ਉਸਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ” (ਯੂਹੰਨਾ 14:30)। ਸਾਨੂੰ ਆਪਣੇ ਜੀਵਨ ਨੂੰ ਸਾਰੇ ਬੁਰੇ ਪ੍ਰਭਾਵਾਂ ਤੋਂ ਵੀ ਸਾਫ਼ ਰੱਖਣਾ ਚਾਹੀਦਾ ਹੈ।
ਸਾਨੂੰ ਇਹ ਕਹਿਣਾ ਚਾਹੀਦਾ ਹੇ ਕਿ ਸ਼ੈਤਾਨ ਦਾ “ਸਾਡੇ ਵਿੱਚ ਕੁਝ ਨਹੀਂ” ਹੈ? ਉਸ ਦਾ ਇਹ ਮਤਲਬ ਹੈ ਕਿ ਸਾਡੇ ਦਿਲਾਂ ਜਾਂ ਘਰਾਂ ਵਿੱਚ ਸੈਤਾਨ ਦਾ ਕੁਝ ਵੀ ਨਹੀਂ ਹੈ। ਸਾਨੂੰ ਵਹਿਮਾਂ ਭਰਮਾਂ ਅਤੇ ਤਾਵੀਜਾਂ ਨੂੰ ਦੂਰ ਕਰਨਾ ਚਾਹੀਦਾ ਹੈ। ਸਾਨੂੰ ਅਸ਼ਲੀਲਤਾ, ਨਸ਼ਿਆਂ ਅਤੇ ਸ਼ਰਾਬ ਵਰਗੇ ਪਾਪੀ ਕੰਮਾ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਮੁਰਦਿਆਂ ਨਾਲ ਬੋਲਣ ਜਾਂ ਸਰਾਪ ਦੇਣ ਦੀਆਂ ਰਸਮਾਂ ਵਿੱਚ ਸ਼ਾਮਲ ਹੋਏ ਹਾਂ, ਤਾਂ ਸਾਨੂੰ ਇਨ੍ਹਾਂ ਕੰਮਾ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਇਸ ਤਰ੍ਹਾਂ, ਅਸੀ ਅਪਣੇ ਬਾਹਰੀ ਵਾਤਾਵਰਣ ਨੂੰ ਸ਼ੈਤਾਨੀ ਪ੍ਰਭਾਵਾਂ ਤੋਂ ਸਾਫ਼ ਕਰਦੇ ਹਾਂ। ਫਿਰ, ਸਾਨੂੰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਮਾਫ਼ ਕਰੇ ਅਤੇ ਸਾਨੂੰ ਅੰਦਰੋਂ ਸਾਫ਼ ਕਰੇ।
ਕਦਮ 3: ਆਪਣੀ ਜ਼ਿੰਦਗੀ ਨੂੰ ਰੋਸ਼ਨੀ ਨਾਲ ਭਰੋ
ਜਦੋ ਪ੍ਰਭੂ ਯਿਸੂ ਮਸੀਹ ਤੁਹਾਨੂੰ ਦੁਸ਼ਟ ਆਤਮਾਵਾਂ ਦੀ ਸ਼ਕਤੀ ਤੋਂ ਛੁਡਾਉਣ ਤਾ ਤੁਸੀ ਉਸਨੂੰ ਆਪਣੇ ਜੀਵਨ ਦਾ ਮੁੱਖੀ ਬਨਣ ਲਈ ਸੱਦਾ ਦਿਓ। ਆਪਣੇ ਦਿਲ ਨੂੰ ਖਾਲੀ ਨਾ ਛੱਡੋ। ਯਿਸੂ ਮਸੀਹ ਨੇ ਕਿਹਾ:
ਜਦੋਂ ਅਸ਼ੁੱਧ ਆਤਮਾ ਮਨੁੱਖ ਵਿੱਚੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਲੱਭਦਾ ਫ਼ਿਰਦਾ ਹੈ, ਪਰ ਉਸ ਨੂੰ ਲੱਭਦਾ ਨਹੀਂ। ਫਿਰ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਮੈਂ ਨਿੱਕਲਿਆ ਸੀ, ਵਾਪਸ ਜਾਂਵਾਂਗਾ ਅਤੇ ਆ ਕੇ ਉਹ ਨੂੰ ਵਿਹਲਾ ਅਤੇ ਝਾੜਿਆ ਸੁਆਰਿਆ ਹੋਇਆ ਵੇਖਦਾ ਹੈ। ਤਦ ਉਹ ਜਾ ਕੇ ਆਪਣੇ ਨਾਲੋਂ ਸੱਤ ਹੋਰ ਬੁਰੇ ਆਤਮੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਆਦਮੀ ਵਿੱਚ ਰਹਿਣ ਲੱਗ ਪੈਂਦੇ ਹਨ ਅਤੇ ਉਸ ਆਦਮੀ ਦਾ ਬਾਅਦ ਵਾਲਾ ਹਾਲ ਪਹਿਲੇ ਨਾਲੋਂ ਬੁਰਾ ਹੋ ਜਾਂਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਹਾਲ ਵੀ ਇਹੋ ਜਿਹਾ ਹੀ ਹੋਵੇਗਾ (ਮੱਤੀ 12:43-45)।
ਜਦੋਂ ਤੁਸੀਂ ਅਸ਼ੁੱਧ ਆਤਮਾ ਤੋਂ ਸ਼ੁੱਧ ਹੋ ਜਾਂਦੇ ਹੋ, ਤਾਂ ਆਪਣੀ ਜ਼ਿੰਦਗੀ ਨੂੰ ਯਿਸੂ ਦੀ ਕਿਤਾਬ, “ਬਾਈਬਲ” ਦੀ ਰੋਸ਼ਨੀ ਨਾਲ ਭਰ ਦਿਓ। ਪ੍ਰਭੂ ਯਿਸੂ ਮਸੀਹ “ਸੰਸਾਰ ਵਿੱਚ ਇੱਕ ਚਾਨਣ ਦੇ ਰੂਪ ਵਿੱਚ ਆਇਆ, ਤਾਂ ਜੋ, ਜੋ ਕੋਈ ਉਸ ਉਤੇ ਵਿਸ਼ਵਾਸ ਕਰਦਾ ਹੈ ਉਹ ਹਨੇਰੇ ਵਿੱਚ ਨਾ ਰਹੇ” (ਯੂਹੰਨਾ 12:46)। ਯਿਸੂ ਦੀ ਕਿਤਾਬ “ਬਾਈਬਲ” ਪ੍ਰਾਪਤ ਕਰੋ ਅਤੇ ਇਸਨੂੰ ਹਰ ਰੋਜ਼ ਪੜ੍ਹੋ ਤਾਂ ਜੋ ਉਸਦਾ ਪ੍ਰਕਾਸ਼ ਹਨੇਰੇ ਨੂੰ ਬਾਹਰ ਕੱਢ ਦੇਵੇ।
ਭਵਿੱਖ ਲਈ ਸੁਰੱਖਿਆ
ਅਸੀਂ ਸਮੇਂ ਦੇ ਅੰਤ ਦੇ ਨੇੜੇ ਰਹਿ ਰਹੇ ਹਾਂ ਜਦੋਂ ਦੁਸ਼ਟ ਆਤਮਾਵਾਂ ਪਹਿਲਾਂ ਨਾਲੋਂ ਜ਼ਿਆਦਾ ਸਰਗਰਮ ਹਨ। ਪ੍ਰਭੂ ਯਿਸੂ ਮਸੀਹ ਨੇ ਭਵਿੱਖਬਾਣੀ ਕੀਤੀ ਸੀ ਕਿ ਉਸਦੇ ਵਾਪਸ ਆਉਣ ਤੋਂ ਪਹਿਲਾਂ, ਬੁਰਾਈ ਦੀਆਂ ਤਾਕਤਾਂ ਵਿਸ਼ਵਾਸੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨ ਲਈ ਬਹੁਤ ਸਾਰੇ ਝੂਠੇ ਚਮਤਕਾਰ ਕਰਨਗੀਆਂ। ਕੁਝ ਲੋਕਾਂ ਲਈ, ਦੁਸ਼ਟ ਆਤਮਾਵਾਂ ਭਿਆਨਕ ਰੂਪਾਂ ਵਿੱਚ ਪ੍ਰਗਟ ਹੋਣਗੀਆ; ਦੂਜਿਆਂ ਲਈ, ਉਹ ਦੂਤ ਜਾਂ ਮਰੇ ਹੋਏ ਰਿਸ਼ਤੇਦਾਰਾਂ ਵਜੋਂ ਦਿਖਾਈ ਦੇਣਗੀਆ। ਸ਼ੈਤਾਨ ਆਪਣੇ ਆਪ ਨੂੰ ਵੀ ਯਿਸੂ ਮਸੀਹ ਦੀ ਨਕਲ ਵਿੱਚ ਪੇਸ਼ ਕਰੇਗਾ!
ਪਰ ਤੁਹਾਨੂੰ ਝੂਠ ਦੁਆਰਾ ਧੋਖੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ। ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਹੁਕਮਾ ਦੀ ਪਾਲਣਾ ਕਰਦੇ ਹੋ, ਤਾਂ ਉਹ ਤੁਹਾਨੂੰ ਸ਼ੈਤਾਨ ਦਾ ਵਿਰੋਧ ਕਰਨ ਦੀ ਸ਼ਕਤੀ ਦੇਵੇਗਾ। ਪਿਆਰੇ ਦੋਸਤ, ਅੱਜ ਤੁਹਾਡਾ ਸੰਘਰਸ਼ ਜੋ ਵੀ ਹੈ, ਪ੍ਰਭੂ ਯਿਸੂ ਮਸੀਹ ਨੂੰ ਤੁਹਾਨੂੰ ਆਜ਼ਾਦ ਕਰਨ ਦਿਓ!
ਜੇ ਤੁਸੀਂ ਚਾਹੁੰਦੇ ਹੋ ਕਿ ਅਸੀ ਦੁਸ਼ਟ ਆਤਮਾਵਾਂ ਤੋਂ ਛੁਟਕਾਰੇ ਲਈ ਪ੍ਰਭੂ ਯਿਸੂ ਮਸੀਹ ਅੱਗੇ ਤੁਹਾਡੇ ਲਈ ਪ੍ਰਾਰਥਨਾ ਕਰੀਏ, ਤਾਂ ਕਿਰਪਾ ਕਰਕੇ ਇਸ ਪੇਪਰ ਦੇ ਪਿਛਲੇ ਪਾਸੇ ਦਿੱਤੀ ਜਾਣਕਾਰੀ ‘ਤੇ ਸਾਡੇ ਨਾਲ ਸੰਪਰਕ ਕਰੋ।
Copyright © 2023 by Sharing Hope Publications. ਬਿਨਾਂ ਇਜਾਜ਼ਤ ਦੇ ਗੈਰ-ਵਪਾਰਕ ਉਦੇਸ਼ਾਂ ਲਈ ਕੰਮ ਨੂੰ ਛਾਪਿਆ ਅਤੇ ਸਾਂਝਾ ਕੀਤਾ ਜਾ ਸਕਦਾ ਹੈ।ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ® ਤੋਂ ਲਿਆ ਗਿਆ ਪੋਥੀ। ਬ੍ਰਿਜ ਕਨੈਕਟੀਵਿਟੀ ਸਲਿਊਸ਼ਨਜ਼ ਪ੍ਰਾਈਵੇਟ ਲਿ। ਲਿਮਿਟੇਡ © 2019। ਦੀ ਇਜਾਜ਼ਤ ਨਾਲ ਵਰਤਿਆ ਗਿਆ ਹੈ। ਸਾਰੇ ਹੱਕ ਰਾਖਵੇਂ ਹਨ।
ਸਾਡੇ ਨਿਊਜ਼ਲੈਟਰ ਲਈ ਸਾਈਨ ਅੱਪ ਕਰੋ
ਨਵੇਂ ਪ੍ਰਕਾਸ਼ਨ ਕਦੋਂ ਉਪਲਬਧ ਹੋਣ ਬਾਰੇ ਜਾਣਨ ਵਾਲੇ ਪਹਿਲੇ ਬਣੋ!
