ਪਰਮ ਮੁਕਤੀ

ਪਰਮ ਮੁਕਤੀ

ਸੰਖੇਪ

ਅੰਤਮ ਮੁਕਤੀ ਉਸਨੇ ਆਪਣੇ ਲੋਕਾਂ ਨੂੰ "ਸਵਰਗ ਦਾ ਰਾਜ" ਨਾਮਕ ਸਥਾਨ 'ਤੇ ਲੈ ਜਾਣ ਲਈ ਇਸ ਧਰਤੀ 'ਤੇ ਵਾਪਸ ਆਉਣ ਦਾ ਵਾਅਦਾ ਕੀਤਾ। ਇਸ ਸ਼ਾਨਦਾਰ ਸਥਾਨ ਵਿੱਚ, ਕੋਈ ਦੁੱਖ ਨਹੀਂ, ਕੋਈ ਮੌਤ ਨਹੀਂ ਅਤੇ ਪੁਨਰ ਜਨਮ ਦੇ ਚੱਕਰ ਨਹੀਂ ਹਨ। ਅਸੀਂ ਸਿਰਜਣਹਾਰ ਪਰਮਾਤਮਾ ਨਾਲ ਸਦਾ ਲਈ ਰਹਾਂਗੇ! ਇਹ ਪੈਂਫਲਿਟ ਸਾਨੂੰ ਦੱਸਦਾ ਹੈ ਕਿ ਅਸੀਂ ਆਪਣੀ ਅੰਤਿਮ ਮੁਕਤੀ ਲਈ ਕਿਵੇਂ ਤਿਆਰ ਹੋ ਸਕਦੇ ਹਾਂ।

ਡਾਊਨਲੋਡ ਕਰੋ

ਗੰਗਾ ਦੇ ਕਿਨਾਰੇ, ਅੰਤਿਅਸਤੀ ਰਸਮ ਦੌਰਾਨ, ਪੰਡਿਤ ਜੀ ਸਮਝਾਰਹੇ ਸੀ ਕਿ ਮ੍ਰਿਤਕ ਦੀ ਆਤਮਾ ਇੱਕ ਸਰੀਰ ਤੋਂ ਦੂਸਰੇ ਸਰੀਰ ਤੱਕ ਨਿਰਵਾਨ ਦੀ ਆਪਣੀ ਆਖਰੀ ਮੰਜ਼ਿਲ ਤੱਕ ਯਾਤਰਾ ਕਰਦੀ ਹੈ। ਭੀੜ ਵਿੱਚ ਇੱਕ ਛੋਟਾ ਬੱਚਾ ਬੜੇ ਧਿਆਨ ਨਾਲ ਸੁਣ ਰਿਹਾ ਸੀ। ਆਪਣੇ ਨਾਲਦੇ ਵੱਲ ਮੁੜਦਿਆਂ, ਉਸਨੇ ਅਚਾਨਕ ਪੁੱਛਿਆ, “ਇਹ ਖਤਮ ਕਦੋਂ ਹੁੰਦਾ ਹੈ?” 

ਉਹ ਅਜਿਹਾ ਸਵਾਲ ਪੁੱਛਦਾ ਹੈ ਜਿਸ ਬਾਰੇ ਬਹੁਤ ਸਾਰੇ ਲੋਕ ਹੈਰਾਨ ਹੁੰਦੇ ਹਨ। ਕਿੰਨੇ ਜਨਮ ਅਤੇ ਮੁੜ-ਜਨਮਾਂ ਦੀ ਲੋੜ ਹੈ ਜਿਸ ਤੋਂ ਪਹਿਲਾਂ ਕਿ ਅਸੀਂ ਦਰਦਨਾਕ ਚੱਕਰ ਤੋਂ ਨਿਕਲ ਸਕਦੇ ਹਾਂ? ਇਹ ਪੂਰੇ ਇਤਿਹਾਸ ਦਰਮਿਆਨ ਕਈ ਵਾਰ ਪੁੱਛਿਆ ਜਾ ਚੁੱਕਾ ਹੈ, ਅਤੇ ਹਾਲੇ ਤੱਕ ਕੋਈ ਸਟੀਕ ਜਵਾਬ ਨਹੀਂ ਮਿਲ ਸਕਿਆ ਹੈ।

ਜਨਮ, ਮਰਨ, ਅਤੇ ਤਕਲੀਫ ਦਾ ਚੱਕਰ ਇਸ ਧਰਤੀ ਉੱਤੇ ਆਮ ਹੈ। ਪਰ ਇਸ ਧਰਤੀ ਤੋਂ ਪਾਰ, ਇੱਕ ਜਗ੍ਹਾ ਜਿੱਥੇ ਪਰਮੇਸ਼੍ਵਰ ਮੌਜੂਦ ਹਨ, ਜਿੱਥੇ ਕੋਈ ਦਰਦਨਾਕ ਚੱਕਰ ਨਹੀਂ ਹਨ—ਸਿਰਫ ਅਨੰਤ, ਬਿਨਾਂ ਅੰਤ ਖੁਸ਼ੀ ਹੀ ਹੈ। ਖੁਸ਼ਕਿਸਮਤੀ ਨਾਲ, ਇਹ ਜ਼ਰੂਰੀ ਨਹੀਂ ਕਿ ਲੱਖਾਂ ਜਨਮਾਂ ਅਤੇ ਮੌਤਾਂ ਵਿੱਚੋਂ ਨਿਕਲਿਆ ਜਾਵੇ ਤਾਂ ਕਿ ਦਰਦ ਅਤੇ ਬਿਪਤਾ ਤੋਂ ਮੁਕਤੀ ਮਿਲੇ। ਆਓ ਮੈਂ ਤੁਹਾਨੂੰ ਕੁੱਝ ਬਹੁਤ ਦਿਲਚਸਪ ਗੱਲ ਦੱਸਦਾ ਹਾਂ।

ਹਮੇਸ਼ਾ ਲਈ ਬਿਪਤਾ ਤੋਂ ਮੁਕਤੀ!

ਬਹੁਤ ਸਮਾਂ ਪਹਿਲਾਂ, ਪ੍ਰਭੂ ਯਿਸ਼ੂ ਇਸ ਦੁਨੀਆ ਉੱਤੇ ਇੰਨਸਾਨ ਦੇ ਰੂਪ ਵਿੱਚ ਆਏ। ਉਹਨਾਂ ਨੇ ਬਿਮਾਰ ਲੋਕਾਂ ਨੂੰ ਚੰਗਾ ਕੀਤਾ ਅਤੇ ਬਹੁਤ ਸਾਰੇ ਚਮਤਕਾਰ ਕੀਤੇ। ਉਹਨਾਂ ਨੇ ਖਾਸ ਜਗ੍ਹਾ ਬਾਰੇ ਵੀ ਸਿਖਾਇਆ ਜਿਸਨੂੰ “ਸਵਰਗ ਦਾ ਰਾਜ” ਕਹਿੰਦੇ ਹਨ। ਉਹਨਾਂ ਨੇ ਕਿਹਾ ਕਿ ਸਵਰਗ ਅਜਿਹੀ ਜਗ੍ਹਾ ਹੈ ਜਿੱਥੇ ਕੋਈ ਬਿਮਾਰੀ, ਕੋਈ ਦੁੱਖ, ਅਤੇ ਮੁੜ ਜਨਮ ਲੈਣ ਦੀ ਲੋੜ ਨਹੀਂ ਹੈ। ਹਰੇਕ ਉਸ ਖੁਬਸੂਰਤ ਜਗ੍ਹਾ ਵਿੱਚ ਹਮੇਸ਼ਾ ਲਈ ਜੀਵਿਤ ਰਹਿਣਗੇ। 

ਪ੍ਰਭੂ ਯਿਸ਼ੂ ਨੇ ਇਸ ਬੇਮਿਸਾਲ ਰਾਜ ਬਾਰੇ ਸਮਝਾਇਆ, ਅਤੇ ਫਿਰ ਉਹਨਾ ਨੇ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਤਾਂ ਕਿ ਸਾਨੂੰ ਸਾਡੇ ਮਾੜੇ ਕੰਮਾਂ ਦਾ ਨਤੀਜਿਆਂ ਤੋਂ ਮੁਕਤ ਕੀਤਾ ਜਾਵੇ ਤਾਂ ਕਿ ਅਸੀਂ ਉੱਥੇ ਜਾ ਸਕੀਏ ਜੇ ਅਸੀਂ ਇੱਛਾ ਕਰਦੇ ਹਾਂ।

ਉਹਨਾਂ ਦੀ ਬਲੀਦਾਨ ਵਾਲੀ ਮੌਤ ਦੇ ਤਿੰਨ ਦਿਨਾਂ ਬਾਅਦ, ਉਹ ਕਬਰ ਵਿੱਚੋਂ ਉੱਠੇ ਅਤੇ ਸਵਰਗ ਦੇ ਰਾਜ ਵਿੱਚ ਪਹੁੰਚ ਗਏ। ਉਹਨਾਂ ਨੇ ਆਪਣੇ ਚੇਲਿਆਂ ਨੂੰ ਵਾਅਦਾ ਕੀਤਾ ਕਿ ਉਹਨਾਂ ਨੂੰ ਸਵਰਗ ਵਿੱਚ ਲਿਜਾਉਣ ਲਈ ਉਹ ਯੁੱਗ ਦੇ ਅੰਤ ਵੇਲੇ ਵਾਪਿਸ ਆਉਣਗੇ।

ਕੀ ਇਹ ਬੇਮਿਸਾਲ ਭਵਿੱਖ ਵਰਗਾ ਨਹੀਂ ਲੱਗਦਾ? ਯਿਸ਼ੂ ਚਾਹੁੰਦੇ ਹਨ ਕਿ ਅਸੀਂ ਮੁਕਤੀ ਪਾਈਏ—ਤਾਂ ਕਿ ਹਮੇਸ਼ਾ ਲਈ ਦੁੱਖਾਂ ਤੋਂ ਵਿੱਚੋਂ ਨਿਕਲੀਏ। ਪਰ ਜਿਵੇਂ ਕਿ ਛੋਟੇ ਬੱਚੇ ਨੇ ਪੁੱਛਿਆ ਕਿ «ਇਹ ਕਦੋਂ ਖਤਮ ਹੁੰਦਾ ਹੈ,» ਅਸੀਂ ਇਹ ਵੀ ਸੋਚਦੇ ਹਾਂ ਕਿ ਸਾਨੂੰ ਮੁਕਤਿ ਹੋਣ ਤੋਂ ਪਹਿਲਾਂ ਕਿੰਨਾ ਸਮਾਂ ਲੱਗੇਗਾ। 

ਪ੍ਰਭੂ ਯਿਸ਼ੂ ਮਸੀਹ ਦੀ ਵਾਪਸੀ

ਦਿਲਚਸਪ ਰੂਪ ਵਿੱਚ, ਪ੍ਰਭੂ ਯਿਸ਼ੂ ਦੇ ਅਨੁਯਾਈਆਂ ਨੇ ਵੀ ਇਹੀ ਪ੍ਰਸ਼ਨ ਕੀਤਾ—ਇਸਦਾ ਅੰਤ ਕਦੋਂ ਹੁੰਦਾ ਹੈ? ਪ੍ਰਭੂ ਯਿਸ਼ੂ ਨੇ ਇਸ ਯੁੱਗ ਦੇ ਆਖਰੀ ਦਿਨਾਂ ਨੂੰ ਅਜਿਹਾ ਸਮਾਂ ਦੱਸਿਆ ਜਦੋਂ ਬਹੁਤ ਜ਼ਿਆਦਾ ਭੁਚਾਲ, ਜੰਗਾਂ, ਭੁੱਖਮਰੀ, ਬਿਮਾਰੀਆਂ, ਅਤੇ ਮਹਾਂਮਾਰੀਆਂ ਹੋਣਗੀਆਂ। ਲੋਕਾਂ ਦੇ ਦਿਲ ਉਹਨਾਂ ਦੇ ਡਰ ਕਾਰਨ ਰੁੱਕ ਜਾਣਗੇ ਜਦੋਂ ਉਹ ਮੁਸੀਬਤ ਨੂੰ ਤੇਜ਼ੀ ਨਾਲ ਵੱਧਦਾ ਦੇਖਣਗੇ। ਇਹ ਚਿੰਨ੍ਹ ਹੋਣਗੇ ਪ੍ਰਭੂ ਯਿਸ਼ੂ ਦੇ ਵਾਪਿਸ ਆਉਣ ਦੇ। ਹੁਣ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਯੁੱਗ ਦੇ ਅੰਤ ਵਿੱਚ ਜੀ ਰਹੇ ਹਾਂ ਕਿਉਂਕਿ ਇਹ ਸਾਰੇ ਚਿੰਨ੍ਹਾ ਹੋ ਰਹੇ ਹਨ।

ਜਲਦੀ ਹੀ, ਪ੍ਰਭੂ ਯਿਸ਼ੂ ਵਾਪਿਸ ਆਉਣਗੇ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਸੀ। ਮੁਰਦੇ ਧਰਤੀ ਵਿੱਚੋਂ ਮੁੜ ਜ਼ਿੰਦਾ ਹੋਣਗੇ ਅਤੇ ਉੱਤਮ ਨਵੇਂ ਸਰੀਰ ਦਿੱਤੇ ਜਾਣਗੇ, ਜਿਵੇਂ ਬਾਈਬਲ ਵਿੱਚ ਲਿਖਿਆ ਹੈ, “ਪ੍ਰਭੂ ਆਪ ਇੱਕ ਜੈਕਾਰਾ ਨਾਲ, ਇੱਕ ਮਹਾਂ ਦੂਤ ਦੀ ਅਵਾਜ਼ ਨਾਲ, ਅਤੇ ਪਰਮੇਸ਼ੁਰ ਦੀ ਤੁਰ੍ਹੀ ਦੇ ਨਾਲ ਸਵਰਗ ਤੋਂ ਹੇਠਾਂ ਆਵੇਗਾ। ਅਤੇ ਮਸੀਹ ਵਿੱਚ ਮਰੇ ਪਹਿਲਾਂ ਉੱਠਣਗੇ” (ਬਾਈਬਲ, 1 ਥੱਸਲੁਨੀਕੀਆਂ 4:16). 

ਉਸ ਸਮੇਂ, ਸੰਸਾਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਤਬਾਹ ਹੋ ਜਾਵੇਗਾ, ਅਤੇ ਬੁਰਾਈ ਨੂੰ ਮਿਟਾਇਆ ਜਾਵੇਗਾ। ਅਸੀਂ ਇੱਕ ਹਜ਼ਾਰ ਸਾਲਾਂ ਦੀ ਖੁਸ਼ਹਾਲੀ ਲਈ ਸਵਰਗ ਵਿੱਚ ਜਾਵਾਂਗੇ। ਫਿਰ, ਪ੍ਰਭੂ ਯਿਸ਼ੂ ਖੁਬਸੂਰਤ ਅਤੇ ਸੰਪੂਰਨ ਦੁਨੀਆ ਮੁੜ-ਬਣਾਉਣਗੇ—ਮੌਤ, ਦਰਦ, ਬਿਮਾਰੀ, ਤਣਾਅ, ਅਤੇ ਇੱਕਲੇਪਣ ਤੋਂ ਮੁਕਤ। ਅਤੇ ਉਹਨਾਂ ਨੇ ਵਾਅਦਾ ਕੀਤਾ ਕਿ ਹਰੇਕ ਜੋ ਉਹਨਾਂ ਦੇ ਰਾਹ ਦਾ ਪਾਲਣ ਕਰਦਾ ਹੈ ਉੱਥੇ ਹੋਵੇਗਾ। ਇਹ ਯਿਸ਼ੂ ਦਾ ਰਾਹ ਹੈ।

ਪਰਮ ਮੁਕਤੀ

ਯਿਸ਼ੂ ਨੇ ਆਪਣੀ ਵਾਪਸੀ ਦਾ ਸਪਸ਼ਟ ਦਿਨ ਜਾਂ ਸਮਾਂ ਨਹੀਂ ਦੱਸਿਆ, ਪਰ ਉਹਨਾਂ ਨੇ ਆਪਣੇ ਚੇਲਿਆਂ ਨੂੰ ਬਹੁਤ ਸਾਰੇ ਸੰਕੇਤ ਦਿੱਤੇ, ਜਿਸ ਰਾਹੀਂ ਅਸੀਂ ਜਾਣੇ ਹਾਂ ਕਿ ਉਹਨਾ ਦਾ ਆਉਣਾ ਕਰੀਬ ਹੈ—ਸ਼ਾਇਦ ਤੁਹਾਡੇ ਅਤੇ ਮੇਰੇ ਜੀਵਨਕਾਲ ਦਰਮਿਆਨ। ਕਿੰਨੀ ਸ਼ਾਨਦਾਰ ਖ਼ਬਰ ਹੈ! ਪ੍ਰਭੂ ਯਿਸ਼ੂ ਦੀ ਵਾਪਸੀ ਵੇਲੇ, ਅਸੀਂ ਆਪਣੇ ਬੁਰੇ ਕੰਮਾਂ ਦੇ ਨਤੀਜਿਆਂ ਤੋਂ ਮੁਕਤ ਹੋ ਜਾਵਾਂਗੇ!

ਜੇ ਤੁਸੀਂ ਸਵਰਗ ਦੇ ਰਾਜ ਵਿਚ ਦਾਖਲ ਹੋਣ ਵਾਲਿਆਂ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਯਿਸੂ ਦੇ ਮਾਰਗ ‹ਤੇ ਚੱਲਣ ਲਈ ਤਿੰਨ ਸਧਾਰਨ ਕਦਮ ਹਨ:

  1. ਪ੍ਰਭੂ ਯਿਸ਼ੂ ਵਿੱਚ ਵਿਸ਼ਵਾਸ ਕਰਨਾ। ਜਦੋਂ ਯਿਸੂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ, ਤਾਂ ਉਸ ਨੇ ਹਰ ਕਿਸੇ ਦੇ ਬੁਰੇ ਕੰਮਾਂ ਦਾ ਫਲ ਭੁਗਤਿਆ। ਉਹਨਾਂ ਨੇ ਇਹ ਆਪਣੀ ਇੱਛਾ ਨਾਲ ਕੀਤਾ ਤਾਂ ਕਿ ਉਹ ਸਾਨੂੰ ਉਹਨਾਂ ਤੋਂ ਛੁਟਕਾਰਾ ਦੇ ਸਕੇ। ਤੁਸੀਂ ਇਸ ਤੋਹਫੇ ਨੂੰ ਆਪਣੇ ਪੂਰੇ ਦਿਲ, ਆਤਮਾ, ਅਤੇ ਮਨ ਨਾਲ ਮੰਨ ਕੇ ਹਾਸਿਲ ਕਰ ਸਕਦੇ ਹੋ। 

  2. ਨਿਜੀ ਰਿਸ਼ਤਾ ਵਿਕਸਿਤ ਕਰਨਾ। ਪ੍ਰਭੂ ਯਿਸੂ ਨਹੀਂ ਚਾਹੁੰਦਾ ਕਿ ਅਸੀਂ ਸਿਰਫ਼ ਧਾਰਮਿਕ ਕਰਤੱਵਾਂ ਦੀ ਇੱਕ ਸੂਚੀ ਦੀ ਪਾਲਣਾ ਕਰੀਏ; ਉਹ ਚਾਹੁੰਦਾ ਹੈ ਕਿ ਅਸੀਂ ਉਸਨੂੰ ਵਿਅਕਤੀਗਤ ਤੌਰ ‹ਤੇ ਜਾਣੀਏ। ਅਸੀਂ ਉਹਨਾਂ ਅੱਗੇ ਪ੍ਰਾਰਥਨਾ ਕਰ ਸਕਦੇ ਹਾਂ ਜਿਵੇਂ ਅਸੀਂ ਕਰੀਬੀ ਦੋਸਤ ਨਾਲ ਗੱਲ ਕਰਦੇ ਹਾਂ, ਆਪਣੇ ਦਿਲ ਦੇ ਦਰਵਾਜੇ ਖੋਲਣਾ ਅਤੇ ਆਪਣੇ ਸਾਰੇ ਰਾਜ਼ ਸਾਂਝੇ ਕਰਨਾ। ਪ੍ਰਭੂ ਯਿਸ਼ੂ ਨੇ ਆਪਣੀ ਆਤਮਾ ਰਾਹੀਂ ਹਰ ਰੋਜ਼ ਸਾਡੇ ਨਾਲ ਹੋਣ ਦਾ ਵਾਦਾ ਕੀਤਾ, ਤਾਂ ਕਿ ਅਸੀਂ ਉਹਨਾਂ ਨਾਲ ਹਰ ਸਮੇਂ ਗੱਲ ਕਰ ਸਕੀਏ।

  3. ਪ੍ਰਭੂ ਯਿਸ਼ੂ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ। ਯਿਸ਼ੂ ਨੇ ਕਿਹਾ ਕਿ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਆਉਣ ਲਈ ਤਿਆਰ ਹੋਣਾ ਚਾਹੀਦਾ ਹੈ। ਪ੍ਰਭੂ ਯਿਸ਼ੂ ਪ੍ਰਤੀ ਸ਼ਰਧਾ ਦਾ ਜੀਵਨ ਜੀਉਣ ਦਾ ਮਤਲਬ ਹੈ ਕਿ ਅਸੀਂ ਉਹਨਾਂ ਦੇ ਹੁਕਮਾਂ ਦਾ ਪਾਲਣ ਕਰਾਂਗੇ, ਉਹਨਾਂ ਨੂੰ ਪੂਰੇ ਦਿਲ ਨਾਲ ਪਿਆਰ ਕਰਨਾ, ਅਤੇ ਬੱਦਲਾਂ ਵਿੱਚ ਉਹਨਾਂ ਦੇ ਆਉਣ ਲਈ ਹਮੇਸ਼ਾ ਤਿਆਰ ਰਹਿਣਾ। ਬਾਈਬਲ ਵਿਚ, ਸਾਨੂੰ ਉਹ ਸਭ ਕੁਝ ਮਿਲੇਗਾ ਜੋ ਸਾਨੂੰ ਪ੍ਰਭੂ ਯਿਸੂ ਦੇ ਚੇਲੇ ਬਣਨ ਲਈ ਜਾਣਨ ਦੀ ਲੋੜ ਹੈ। 

ਜੇ ਤੁਸੀਂ ਯਿਸ਼ੂ ਦੇ ਰਾਹ ਦੇ ਪਾਲਣ ਕਰਨ ਬਾਰੇ ਹੋਰ ਸਿੱਖਣਾ ਚਾਹੁੰਦੇ ਹੋ ਤਾਂ ਕਿ ਉਹਨਾਂ ਦੀ ਵਾਪਸੀ ਲਈ ਤਿਆਰੀ ਕੀਤੀ ਜਾਵੇ, ਕਿਰਪਾ ਕਰਕੇ ਇਸ ਪੇਪਰ ਦੇ ਪਿੱਛੇ ਜਾਣਕਾਰੀ ਉੱਤੇ ਸਾਡੇ ਨਾਲ ਸੰਪਰਕ ਕਰੋ।

Copyright © ਬਿਨਾਂ ਇਜਾਜ਼ਤ ਦੇ ਗੈਰ-ਵਪਾਰਕ ਉਦੇਸ਼ਾਂ ਲਈ ਕੰਮ ਨੂੰ ਛਾਪਿਆ ਅਤੇ ਸਾਂਝਾ ਕੀਤਾ ਜਾ ਸਕਦਾ ਹੈ।
ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ® ਤੋਂ ਲਿਆ ਗਿਆ ਪੋਥੀ। ਬ੍ਰਿਜ ਕਨੈਕਟੀਵਿਟੀ ਸਲਿਊਸ਼ਨਜ਼ ਪ੍ਰਾਈਵੇਟ ਲਿ। ਲਿਮਿਟੇਡ © 2019। ਦੀ ਇਜਾਜ਼ਤ ਨਾਲ ਵਰਤਿਆ ਗਿਆ ਹੈ। ਸਾਰੇ ਹੱਕ ਰਾਖਵੇਂ ਹਨ। 

ਸਾਡੇ ਨਿਊਜ਼ਲੈਟਰ ਲਈ ਸਾਈਨ ਅੱਪ ਕਰੋ

ਨਵੇਂ ਪ੍ਰਕਾਸ਼ਨ ਕਦੋਂ ਉਪਲਬਧ ਹੋਣ ਬਾਰੇ ਜਾਣਨ ਵਾਲੇ ਪਹਿਲੇ ਬਣੋ!

newsletter-cover