
ਮੇਰੇ ਦਰਦ ਲਈ ਇਨਸਾਫ਼
ਸੰਖੇਪ
ਦੁੱਖ ਸਦਾ ਲਈ ਨਹੀਂ ਰਹਿਣਗੇ। ਇਹ ਪੈਂਫਲਟ ਇੱਕ ਸੰਘਰਸ਼ਸ਼ੀਲ ਬਲਾਤਕਾਰ ਪੀੜਤ ਬਾਰੇ ਗੱਲ ਕਰਦਾ ਹੈ ਕਿਉਂਕਿ ਉਹ ਅੰਤਮ ਨਿਆਂ ਬਾਰੇ ਸੋਚਦੀ ਹੈ ਜੋ ਸਿਰਜਣਹਾਰ ਪਰਮੇਸ਼ੁਰ ਦੁਸ਼ਟਾਂ ਉੱਤੇ ਲਿਆਵੇਗਾ। ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਯਿਸੂ ਨੇ ਪਖੰਡੀ ਆਗੂਆਂ ਦੀ ਨਿੰਦਾ ਕੀਤੀ ਅਤੇ ਦੁੱਖ ਝੱਲਣ ਵਾਲਿਆਂ ਦੇ ਹੱਕ ਵਿੱਚ ਨਿਆਂ ਦਾ ਵਾਅਦਾ ਕੀਤਾ। ਪਰ ਜੇ ਅਸੀਂ ਖੁਦ ਗਲਤੀ ਕੀਤੀ ਹੈ, ਤਾਂ ਇੱਕ ਤਰੀਕਾ ਵੀ ਹੈ ਜਿਸ ਨਾਲ ਸਾਨੂੰ ਉਸ ਦੁੱਖ ਦੁਆਰਾ ਮਾਫ਼ ਕੀਤਾ ਜਾ ਸਕਦਾ ਹੈ ਜੋ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਝੱਲਿਆ ਸੀ।
ਟਾਈਪ ਕਰੋ
Tract
ਪ੍ਰਕਾਸ਼ਕ
Sharing Hope Publications
ਵਿੱਚ ਉਪਲਬਧ ਹੈ
19 ਭਾਸ਼ਾਵਾਂ
ਪੰਨੇ
6
ਵਿਮਲਾ ਸਿੱਧੀ ਬਿਸਤਰੇ ‘ਤੇ ਬੈਠ ਗਈ, ਉਸ ਦਾ ਦਿਲ ਧੜਕ ਰਿਹਾ ਸੀ। ਇੱਕ ਹੋਰ ਡਰਾਉਣਾ ਸੁਪਨਾ ਦੇਖਿਆ! ਹਰ ਕੁਝ ਦਿਨਾਂ ਬਾਅਦ, ਭਿਆਨਕ ਯਾਦਾਂ ਉਸਦੇ ਸੁਪਨਿਆਂ ਵਿੱਚ ਦਾਖਲ ਹੋ ਜਾਂਦੀਆਂ ਸਨ—ਇੱਕ ਆਦਮੀ ਦੀਆਂ ਯਾਦਾਂ ਜਿਸਨੇ ਉਸਦਾ ਫਾਇਦਾ ਉਠਾਇਆ ਜਦੋਂ ਉਹ ਸਿਰਫ 12 ਸਾਲਾਂ ਦੀ ਸੀ।
ਵਿਮਲਾ ਉਹ ਦਿਨ ਨਹੀਂ ਭੁੱਲ ਸਕੀ। ਉਹ ਸ਼ਰਮਿੰਦਾ ਅਤੇ ਗੰਦਾ ਮਹਿਸੂਸ ਕਰਦੀ ਸੀ ਅਤੇ ਉਸਨੇ ਕਿਸੇ ਨੂੰ ਦਰਦ ਦੇ ਭਾਰ ਬਾਰੇ ਨਹੀਂ ਦੱਸਿਆ ਸੀ ਜੋ ਉਹ ਬਰਦਾਸ਼ ਕਰ ਰਹੀ ਸੀ। ਵਿਮਲਾ ਨੇ ਯੂਨੀਵਰਸਿਟੀ ਵਿੱਚ ਦਾਖਿਲਾ ਲਿਆ, ਪਰ ਬੁਰੇ ਸੁਪਨਿਆਂ ਨੇ ਉਸਦਾ ਪਿੱਛਾ ਕਰਨਾ ਜਾਰੀ ਰੱਖਿਆ। ਉਸਨੂੰ ਉਸ ਆਦਮੀ ਤੋਂ ਨਫਰਤ ਸੀ ਅਤੇ ਚਾਹੁੰਦੀ ਸੀ ਕਿ ਜੋ ਉਸ ਦੁਆਰਾ ਕੀਤਾ ਗਿਆ ਉਸ ਦੀ ਸਜ਼ਾ ਮਿਲੇ।
ਮੁਸ਼ਕਿਲ ਪ੍ਰਸ਼ਨ
ਵਿਮਲਾ ਦਾ ਮਨ ਸਵਾਲਾਂ ਨਾਲ ਪਰੇਸ਼ਾਨ ਸੀ। ਕੀ ਉਸ ਦੇ ਬਲਾਤਕਾਰੀ ਨੂੰ ਕਰਮ ਦੁਆਰਾ ਨਿਆਂ ਮਿਲੇਗਾ? ਉਹ ਉਸਦੇ ਸ਼ਹਿਰ ਦਾ ਇੱਕ ਜਾਣਿਆ-ਪਛਾਣਿਆ ਪਵਿੱਤਰ ਆਦਮੀ ਸੀ। ਉਸਨੇ ਲੋਕਾਂ ਲਈ ਬਹੁਤ ਸਾਰੇ ਚੰਗੇ ਕੰਮ ਕੀਤੇ, ਅਕਸਰ ਵਰਤ ਰੱਖਿਆ, ਅਤੇ ਦੇਵਤਿਆਂ ਪ੍ਰਤੀ ਬਹੁਤ ਸ਼ਰਧਾ ਦਿਖਾਈ। ਕੀ ਇੱਕ ਬੁਰਾ ਕੰਮ ਕੀ ਫਰਕ ਪਾ ਸਕਦਾ ਹੈ ਜਦੋਂ ਉਸਦੇ ਸਾਰੇ ਚੰਗੇ ਕੰਮਾਂ ਖਿਲਾਫ ਭਾਰ ਤੋਲਿਆ ਜਾਵੇ? ਉਹ ਨਹੀਂ ਜਾਣਦੀ ਸੀ ਕਿ ਕਿਵੇਂ ਕਰਮ ਦੇ ਸਿਧਾਂਤ ਕੰਮ ਕਰਦੇ ਹਨ, ਪਰ ਉਹ ਜਾਣਦੀ ਸੀ ਕਿ ਉਸਦੇ ਪਾਪ ਨੇ ਉਸ ਲਈ ਹਾਲਾਤ ਬਦਲ ਦਿੱਤੇ ਹਨ। ਵਿਮਲਾ ਆਪਣਾ ਦਰਦ ਨਹੀਂ ਭੁਲਾ ਸਕਦੀ ਸੀ।
ਨਿਆਂ ਹਾਸਿਲ ਕਰਨਾ
ਵਿਮਲਾ ਦੀਆਂ ਸਹਿਪਾਠੀਆਂ ਵਿੱਚੋਂ ਇੱਕ, ਸਾਇਰਾ, ਦੀ ਇੰਟਰਨਸ਼ਿੱਪ ਉਸ ਸੰਸਥਾ ਵਿੱਚ ਲੱਗੀ ਜੋ ਲੋੜਵੰਦ ਔਰਤਾਂ ਦੀ ਮੱਦਦ ਕਰਦੀ ਸੀ। ਇੱਕ ਦਿਨ, ਸਾਇਰਾ ਨੇ ਉਸਨੂੰ ਸੈਂਟਰ ਦਾ ਦੌਰਾ ਕਰਨ ਲਈ ਸ਼ਹਿਰ ਆਉਣ ਦਾ ਸੱਦਾ ਦਿੱਤਾ ਜੋ ਵਿਧਵਾਵਾਂ, ਸ਼ਹੀਦਾਂ ਦੀਆਂ ਪਤਨੀਆਂ, ਅਤੇ ਬਲਾਤਕਾਰ ਪੀੜਿਤਾਂ ਦੀ ਮੱਦਦ ਕਰਦੀ ਸੀ। ਵਿਮਲਾ ਨੂੰ ਘਬਰਾਹਟ ਹੋਈ ਅਤੇ ਸੋਚਿਆ ਕਿ ਕੋਈ ਉਸਦੇ ਦਰਦਨਾਕ ਰਹਿਸ ਬਾਰੇ ਜਾਣਦਾ ਹੈ। ਪਰ ਸਾਇਰਾ ਇੰਨੀ ਦਿਆਲੂ ਲੱਗ ਰਹੀ ਸੀ ਕਿ ਵਿਮਲਾ ਨੇ ਜਾਣ ਦਾ ਫੈਸਲਾ ਕੀਤਾ। ਜਿਵੇਂ ਉਹ ਗਏ, ਸਾਇਰਾ ਨੇ ਉਸਨੂੰ ਕੁੱਝ ਜ਼ਖਮੀ ਔਰਤਾਂ ਬਾਰੇ ਦੱਸਿਆ ਜਿਹਨਾਂ ਨੂੰ ਉਹ ਪਿਛਲੇ ਕੁੱਝ ਦਿਨਾਂ ਵਿੱਚ ਮਿਲੇ ਸੀ।
“ਕੀ ਤੁਸੀਂ ਅਜਿਹੀਆਂ ਔਰਤਾਂ ਦੇਖੀਆਂ ਹਨ ਜਿਹਨਾਂ ਨਾਲ ਧਾਰਮਿਕ ਗੁਰੂਆਂ ਦੁਆਰਾ ਦੁਰਵਿਵਹਾਰ ਕੀਤਾ ਹੋਵੇ?” ਵਿਮਲਾ ਨੇ ਸ਼ਰਮਾਉਂਦਿਆਂ ਪੁੱਛਿਆ।
“ਹਾਂ, ਕਈ ਵਾਰ,” ਸਾਇਰਾ ਨੇ ਜਵਾਬ ਦਿੱਤਾ। “ਇਹ ਬਹੁਤ ਦੁਖਦਾਈ ਹੈ। ਸਿਰਫ ਇਸ ਲਈ ਕਿ ਕੋਈ ਧਾਰਮਿਕ ਹੋਣ ਦਾ ਦਾਅਵਾ ਕਰਦਾ ਹੈ ਇਸਦਾ ਇਹ ਮਤਲਬ ਨਹੀਂ ਕਿ ਉਹ ਪਰਮਾਤਮਾ ਨਾਲ ਜੁੜਿਆ ਹੈ।”
“ਇਹ ਸੱਚ ਹੈ. . . .”
“ਮੇਰੇ ਗੁਰੂ, ਮਹਾਗੁਰੂ, ਕਹਿੰਦੇ ਹਨ ਕਿ ਧਾਰਮਿਕ ਦੁਨੀਆ ਸਾਡੇ ਦਿਨਾਂ ਵਿੱਚ ਬਹੁਤ ਭ੍ਰਿਸ਼ਟ ਬਣ ਜਾਵੇਗੀ। ਸਾਨੂੰ ਭ੍ਰਿਸ਼ਟ ਧਰਮ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਰਚਨਾਕਾਰ ਪਰਮੇਸ਼ਵਰ ਨਾਲ ਜੁੜਣਾ ਚਾਹੀਦਾ ਹੈ। ਉਹ ਸਾਨੂੰ ਸਾਫ ਮੰਨ ਦੇਵੇਗਾ ਅਤੇ ਸਾਡੇ ਬੁਰੇ ਕੰਮਾਂ ਨੂੰ ਸਾਨੂੰ ਮਾਫ ਕਰੇਗਾ। ਫਿਰ ਅਸੀਂ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹੋਵਾਂਗੇ ਜੋ ਪਰਮੇਸ਼ੁਰ ਨੂੰ ਧਰਤੀ ਨੂੰ ਇੱਕ ਸੰਪੂਰਣ ਸਥਾਨ ਦੇ ਰੂਪ ਵਿੱਚ ਦੁਬਾਰਾ ਸਿਰਜਦੇ ਹੋਏ ਦੇਖਦੇ ਹਨ ਜਿਸ ਵਿੱਚ ਕੋਈ ਹੋਰ ਦੁਸ਼ਟ ਲੋਕ ਨਹੀਂ ਹਨ।”
“ਇਹ ਬਹੁਤ ਦਿਲਚਸਪ ਲੱਗਦਾ ਹੈ। ਤੁਹਾਡਾ ਗੁਰੂ ਕੋਣ ਹੈ?”
“ਮੈਂ ਪ੍ਰਭੂ ਯਿਸੂ ਮਸੀਹ ਦੀ ਆਗਿਆ ਮੰਨਦੀ ਹਾਂ। ਉਹ ਮਹਾਨ ਅਧਿਆਪਕ ਸਨ, ਅਤੇ ਇਹ ਵੀ ਕਿ, ਪਰਮੇਸ਼ੁਰ ਦੇ ਅਵਤਾਰ ਸਨ। ਕੀ ਤੁਸੀਂ ਉਹਨਾਂ ਬਾਰੇ ਜਾਣਦੇ ਹੋ?”
“ਮੈਨੂੰ ਲੱਗਦਾ ਹੈ ਕਿ ਮੈਂ ਉਹਨਾਂ ਦੀਆਂ ਕੁੱਝ ਤਸਵੀਰਾਂ ਮਾਰਕਿਟ ਵਿੱਚ ਦੇਖੀਆਂ ਹਨ, ਪਰ ਮੈਂ ਉਹਨਾਂ ਬਾਰੇ ਬਹੁਤਾ ਕੁੱਝ ਨਹੀਂ ਜਾਣਦੀ। ਉਹਨਾਂ ਨੇ ਹੋਰ ਕੀ ਕਿਹਾ?”
ਬੱਸ ਨੂੰ ਇੱਕ ਪਾਸੇ ਰੋਕਿਆ ਗਿਆ। “ਆਓ ਅੰਦਰ ਚੱਲੀਏ,” ਸਾਇਰਾ ਨੇ ਕਿਹਾ, “ਅਤੇ ਫਿਰ ਮੈਂ ਤੁਹਾਨੂੰ ਹੋਰ ਦੱਸਾਂਗੀ।”
ਅਧਿਤਮਿਕ ਪਖੰਡ
ਵਿਮਲਾ ਅਤੇ ਸਾਇਰਾ ਬੱਸ ਵਿੱਚ ਚੜ੍ਹੇ ਅਤੇ ਇੱਕਠੇ ਸੀਟਾਂ ਲੱਭੀਆਂ।
“ਯਿਸ਼ੂ ਨੇ ਧਾਰਮਿਕ ਪਖੰਡ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਸਾਡੇ ਨਾਲ ਬਹੁਤ ਗੱਲਾਂ ਕੀਤੀਆਂ,” ਸਾਇਰਾ ਨੇ ਕਿਹਾ। ਉਸਨੇ ਆਪਣੇ ਪਰਮ ਵਿੱਚੋਂ ਪ੍ਰਭੂ ਯਿਸ਼ੂ ਦੀ ਛੋਟੀ ਕਿਤਾਬ ਕੱਢੀ ਅਤੇ ਇਸਨੂੰ ਖੋਲਿਆ। “ਦੇਖੋ ਇੱਥੇ ਕੀ ਕਿਹਾ ਗਿਆ ਹੈ,” ਉਸਨੇ ਇਸ਼ਾਰਾ ਕੀਤਾ, ਵਿਮਲਾ ਨੇ ਪੜ੍ਹਿਆ,
ਤੁਹਾਡਾ ਬੁਰਾ ਹੋਵੇ, ਲਿਖਾਰੀਓ ਅਤੇ ਫਰੀਸੀਓ, ਪਖੰਡੀਓ! ਤੁਸੀਂ ਵਿਧਵਾਵਾਂ ਦੇ ਘਰ ਹੜਪ ਕਰ ਗੇਏ, ਅਤੇ ਦਿਖਾਵੇ ਲਈ ਲੰਬੀਆਂ ਪ੍ਰਾਰਥਾਨਾਵਾਂ ਦਾ ਦਿਖਾਵਾ ਕਰਦੇ ਹੋ। ਇਸ ਲਈ ਤੁਸੀਂ ਵੱਡੀ ਨਿੰਦਾ ਹਾਸਿਲ ਕਰੋਗੇ (ਬਾਈਬਲ, ਮੱਤੀ 23:14)।
“ਲਿਖਾਰੀ ਅਤੇ ਫਰੀਸੀ ਕੋਣ ਹਨ?” ਉਸਨੇ ਪੁੱਛਿਆ। “ਇਹ ਪ੍ਰਭੂ ਯਿਸ਼ੂ ਦੇ ਸਮੇਂ ਦੇ ਗੁਰੂਆਂ ਵਰਗੇ ਸਨ,” ਸਾਇਰਾ ਨੇ ਦੱਸਿਆ, “ਪਰ ਉਹ ਬਹੁਤ ਭ੍ਰਿਸ਼ਟ ਸਨ।” ਵਿਮਲਾ ਨੇ ਸਿਰ ਹਿਲਾਇਆ ਅਤੇ ਪੜ੍ਹਣਾ ਜਾਰੀ ਰੱਖਿਆ।
ਤੁਹਾਡਾ ਬੁਰਾ ਹੋਵੇ, ਲਿਖਾਰੀਓ ਅਤੇ ਫਰੀਸੀਓ, ਪਖੰਡੀਓ! ਤੁਸੀਂ ਕੱਪ ਅਤੇ ਭਾਂਡਿਆਂ ਨੂੰ ਬਾਹਰੋਂ ਧੋਂਦੇ ਹੋ, ਪਰ ਅੰਦਰੋਂ ਉਹ ਪੂਰੀ ਤਰ੍ਹਾਂ ਲੁੱਟ ਅਤੇ ਸਵੈ-ਸੰਪੂਰਨਤਾ ਨਾਲ ਭਰੇ ਹਨ। ਓਹ ਅੰਨ੍ਹੇ ਫਰੀਸੀ, ਪਹਿਲਾਂ ਕੱਪ ਅਤੇ ਭਾਂਡੇ ਨੂੰ ਅੰਦਰੋਂ ਸਾਫ ਕਰ, ਫਿਰ ਉਹਨਾਂ ਦੇ ਬਾਹਰੋਂ ਵੀ ਸਾਫ ਕੀਤਾ ਜਾਵੇ (ਮੱਤੀ 23:25-26)।
ਸਦੀਵੀ ਨਿਰਣਾ
“ਰਚਨਾਕਾਰ ਪਰਮੇਸ਼ੁਰ ਸਾਨੂੰ ਧਿਆਨ ਨਾਲ ਰਹਿਣ ਬਾਰੇ ਕਹਿੰਦਾ ਹੈ ਕਿਉਂਕਿ ਅਧਿਆਤਮਿਕ ਪਖੰਡ ਹਾਲੇ ਵੀ ਸਾਡੇ ਦਰਮਿਆਨ ਹੈ,” ਸਾਇਰਾ ਨੇ ਕਿਹਾ। “ਪ੍ਰਭੂ ਯਿਸ਼ੂ ਦੀ ਕਿਤਾਬ ਕਹਿੰਦੀ ਹੈ ਕਿ ਵਿਸ਼ਵ ਇੱਥੋਂ ਤੱਕ ਕਿ ਧਾਰਮਿਕ ਸਿਸਟਮ ਇਹਨਾਂ ਦਿਨਾਂ ਵਿੱਚ ਬਹੁਤ ਭ੍ਰਿਸ਼ਟ ਹੋ ਜਾਣਗੇ। ਪਰ ਪਰਮੇਸ਼ੁਰ ਗਲਤ ਕੰਮ ਕਰਨ ਵਾਲਿਆਂ ਦਾ ਫੈਸਲਾ ਕਰੇਗਾ ਜਦੋਂ ਉਹ ਦੁਨੀਆ ਨੂੰ ਦੁਬਾਰਾ ਬਣਾਵੇਗਾ।”
“ਤੈਨੂੰ ਕੀ ਲੱਗਦਾ ਹੈ ਕਿ ਉਹ ਕੀ ਫੈਸਲਾ ਕਰੇਗਾ?” ਵਿਮਲਾ ਨੇ ਜਵਾਬ ਦਿੱਤਾ।
“ਪ੍ਰਭੂ ਯਿਸੂ ਦੀ ਕਿਤਾਬ ਕਹਿੰਦੀ ਹੈ ਕਿ ਪਰਮੇਸ਼ੁਰ ਹਰ ਕਿਸੇ ਦੇ ਚੰਗੇ ਅਤੇ ਬੁਰੇ ਕੰਮਾਂ ਨੂੰ ਇੱਕ ਕਿਤਾਬ ਵਿੱਚ ਦਰਜ ਕਰਦਾ ਹੈ,” ਸਾਇਰਾ ਨੇ ਦੱਸਿਆ। “ਯੁੱਗ ਦੇ ਅੰਤ ਵਿੱਚ, ਪ੍ਰਭੂ ਯਿਸੂ ਮਸੀਹ ਬੱਦਲਾਂ ਵਿੱਚ ਆਉਣ ਵਾਲਾ ਹੈ। ਹਰੇਕ ਕੋਈ ਉਸਨੂੰ ਦੇਖੇਗਾ। ਉਹ ਸਾਡੇ ਸਾਰਿਆਂ ਦਾ ਫੈਸਲਾ ਉਸ ਕਿਤਾਬ ਵਿੱਚ ਜੋ ਲਿਖਿਆ ਹੈ ਦੇ ਅਨੁਸਾਰ ਕਰੇਗਾ।”
ਵਿਮਲਾ ਦੁਵਿਧਾ ਵਿੱਚ ਸੀ। “ਪਰ ਸਾਨੂੰ ਆਪਣੇ ਮਾੜੇ ਕੰਮਾਂ ਬਾਰੇ ਕੀ ਕਰਨਾ ਹੋਵੇਗਾ?” ਉਸਨੇ ਪੁੱਛਿਆ।
ਸਾਇਰਾ ਮੁਸਕੁਰਾਈ ਜਦੋਂ ਉਹ ਆਪਣੇ ਸਟਾਪ ਉੱਤੇ ਪਹੁੰਚੇ ਅਤੇ ਬੱਸ ਵਿੱਚੋਂ ਉਤਰੇ। “ਇਹ ਸੱਭ ਤੋਂ ਵਧੀਆ ਹਿੱਸਾ ਹੈ। ਪ੍ਰਭੂ ਯਿਸੂ ਪਾਪ ਦੀ ਭੇਟ ਵਜੋਂ ਮਰਿਆ ਅਤੇ ਫਿਰ ਦੁਬਾਰਾ ਜੀਉਂਦਾ ਹੋਇਆ। ਉਹਨਾਂ ਨੇ ਵਚਨ ਦਿੱਤਾ ਕਿ ਜੇ ਅਸੀਂ ਆਪਣੇ ਪਾਪਾਂ ਨੂੰ ਮੰਨ ਲਈਏ ਅਤੇ ਉਹਨਾਂ ਵਿੱਚ ਵਿਸ਼ਵਾਸ ਕਰੀਏ, ਆਪਣੇ ਜੀਵਨ ਬਲੀਦਾਨ ਦਾ ਉਹਨਾਂ ਦਾ ਚੰਗਾ ਕੰਮ ਏਨਾਂ ਤਾਕਤਵਰ ਹੈ ਕਿ ਸਾਡੇ ਸਾਰੇ ਬੁਰੇ ਕੰਮਾਂ ਨੂੰ ਕਿਤਾਬ ਵਿੱਚੋਂ ਮਿਟਾ ਦੇਵੇਗਾ।”
ਉੱਤਮ ਫੈਸਲੇ ਦਾ ਸੰਦੇਸ਼
ਉਹ ਕੇਂਦਰ ਪਹੁੰਚ ਗਏ ਸਨ ਜਿੱਥੇ ਨਜ਼ਰਅੰਦਾਜ਼ ਕੀਤੀਆਂ ਔਰਤਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ। ਵਿਮਲਾ ਨੇ ਨਿੱਤ ਦੇ ਭੋਜਨ ਲਈ ਬਾਹਰ ਉਡੀਕ ਰਹੀਆਂ ਗਰੀਬ, ਪਤਲੀਆਂ ਵਿਧਵਾਵਾਂ ਵੱਲ ਦੇਖਿਆ। ਉਸਨੇ ਤੇਜ਼ੀ ਨਾਲ ਇੱਕ ਦਰਮਿਆਨੇ-ਪੱਧਰ ਦੀ ਔਰਤ ਨੂੰ ਦਾਖਿਲ ਹੁੰਦੇ ਦੇਖਿਆ, ਜੋ ਐਨਕਾਂ ਹੇਠਾਂ ਕਾਲੀਆਂ ਅੱਖਾਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਵਿਮਲਾ ਦਾ ਦਿਲ ਹਮਦਰਦੀ ਨਾਲ ਪਸੀਜ ਗਿਆ। ਉਹ ਇਕੱਲੀ ਔਰਤ ਨਹੀਂ ਸੀ ਜੋ ਦੁਖੀ ਸੀ!
ਸਾਇਰਾ ਨੇ ਦੇਖਿਆ। “ਕੀ ਤੁਸੀਂ ਠੀਕ ਹੋ?”
“ਹਾਂ, ਮੈਂ ਠੀਕ ਹਾਂ,” ਵਿਮਲਾ ਨੇ ਜਵਾਬ ਦਿੱਤਾ। “ਪਰ ਮੈਂ ਸੋਚਣ ਲੱਗ ਪਈ ਹਾਂ ਕਿ ਸਾਨੂੰ ਪ੍ਰਭੂ ਯਿਸ਼ੂ ਦੀ ਜਲਦੀ ਆਉਣ ਦੀ ਲੋੜ ਹੈ ਤਾਂ ਕਿ ਸਾਡੇ ਜੱਜ ਬਣਕੇ ਨਿਆਇ ਕਰੇ। ਜੇ ਇਹ ਸੱਚ ਹੈ ਕਿ ਉਹ ਬੁਰੇ ਲੋਕਾਂ ਨੂੰ ਗਾਇਬ ਕਰ ਦੇਣਗੇ ਅਤੇ ਚੰਗੇ ਲੋਕਾਂ ਨੂੰ ਹਮੇਸ਼ਾ ਲਈ ਇੱਕ ਖੁਬਸੂਰਤ ਜਗ੍ਹਾ ਵਿੱਚ ਲੈ ਕੇ ਜਾਣਗੇ, ਤਾਂ ਇਹ ਮੇਰੇ ਦੁਆਰਾ ਸੁਣਿਆ ਸੱਭ ਤੋਂ ਬਿਹਤਰੀਨ ਫੈਸਲਾ ਹੈ।”
ਜੇਕਰ ਤੁਸੀਂ ਪ੍ਰਭੂ ਯਿਸੂ ਦੀ ਕਿਤਾਬ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਪੇਪਰ ਦੇ ਪਿਛਲੇ ਪਾਸੇ ਦਿੱਤੀ ਜਾਣਕਾਰੀ ‹ਤੇ ਸਾਡੇ ਨਾਲ ਸੰਪਰਕ ਕਰੋ।
Copyright © ਬਿਨਾਂ ਇਜਾਜ਼ਤ ਦੇ ਗੈਰ-ਵਪਾਰਕ ਉਦੇਸ਼ਾਂ ਲਈ ਕੰਮ ਨੂੰ ਛਾਪਿਆ ਅਤੇ ਸਾਂਝਾ ਕੀਤਾ ਜਾ ਸਕਦਾ ਹੈ।ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ® ਤੋਂ ਲਿਆ ਗਿਆ ਪੋਥੀ। ਬ੍ਰਿਜ ਕਨੈਕਟੀਵਿਟੀ ਸਲਿਊਸ਼ਨਜ਼ ਪ੍ਰਾਈਵੇਟ ਲਿ। ਲਿਮਿਟੇਡ © 2019। ਦੀ ਇਜਾਜ਼ਤ ਨਾਲ ਵਰਤਿਆ ਗਿਆ ਹੈ। ਸਾਰੇ ਹੱਕ ਰਾਖਵੇਂ ਹਨ।
ਸਾਡੇ ਨਿਊਜ਼ਲੈਟਰ ਲਈ ਸਾਈਨ ਅੱਪ ਕਰੋ
ਨਵੇਂ ਪ੍ਰਕਾਸ਼ਨ ਕਦੋਂ ਉਪਲਬਧ ਹੋਣ ਬਾਰੇ ਜਾਣਨ ਵਾਲੇ ਪਹਿਲੇ ਬਣੋ!
