
ਸੰਸਾਰ ਦਾ ਅੰਤ: ਇੱਕ ਹੈਰਾਨ ਕਰਨ ਵਾਲੀ ਭਿਵੱਖਬਾਣੀ!
ਸੰਖੇਪ
ਸਾਡੀ ਦੁਨੀਆਂ ਦਾ ਭਵਿੱਖ ਕੋਈ ਰਹੱਸ ਨਹੀਂ ਹੈ। ਇਹ ਪ੍ਰਭੂ ਯਿਸੂ ਮਸੀਹ ਦੀ ਕਿਤਾਬ, ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ। ਯਿਸੂ ਨੇ ਸਾਨੂੰ ਖਾਸ ਨਿਸ਼ਾਨੀਆਂ ਦੀ ਨਿਗਰਾਨੀ ਕਰਨ ਲਈ ਕਿਹਾ ਤਾਂ ਜੋ ਅਸੀਂ ਜਾਣ ਸਕੀਏ ਕਿ ਅੰਤ ਕਦੋਂ ਨੇੜੇ ਹੈ। ਜੇਕਰ ਅਸੀਂ ਉਸ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹਾਂ ਅਤੇ ਉਸ ਵਿੱਚ ਆਪਣਾ ਭਰੋਸਾ ਰੱਖਦੇ ਹਾਂ, ਤਾਂ ਸਾਨੂੰ ਭਵਿੱਖ ਬਾਰੇ ਯਕੀਨ ਹੋਵੇਗਾ। ਇਹ ਪੈਂਫਲਿਟ ਸਾਨੂੰ ਦੱਸਦਾ ਹੈ ਕਿ ਸੰਸਾਰ ਦੇ ਅੰਤ ਅਤੇ ਸਦੀਪਕਤਾ ਦੀ ਸ਼ੁਰੂਆਤ ਲਈ ਕਿਵੇਂ ਤਿਆਰ ਰਹਿਣਾ ਹੈ।
ਟਾਈਪ ਕਰੋ
Tract
ਪ੍ਰਕਾਸ਼ਕ
Sharing Hope Publications
ਵਿੱਚ ਉਪਲਬਧ ਹੈ
19 ਭਾਸ਼ਾਵਾਂ
ਪੰਨੇ
6
ਰਮਨਦੀਪ ਨੇ ਆਪਣੇ ਬੁਢਾਪੇ ਦੇ ਸਰੀਰ ਨੂੰ ਹੋਰ ਆਰਾਮਦਾਇਕ ਸਥਿਤੀ ਲੱਭਣ ਲਈ ਤਬਦੀਲ ਕਰ ਦਿੱਤਾ. ਅੱਜਕੱਲ੍ਹ ਉਸ ਦੇ ਜੋੜਾਂ ਵਿੱਚ ਦਰਦ ਵੱਧ ਰਿਹਾ ਸੀ, ਅਤੇ ਜਦੋਂ ਉਹ ਝੋਨੇ ਦੇ ਖੇਤਾਂ ਵੱਲ ਝਾਤੀ ਮਾਰਦਾ ਸੀ, ਤਾਂ ਰੰਗ ਇੱਕਠੇ ਧੁੰਦਲੇ ਹੁੰਦੇ ਜਾਪਦੇ ਸਨ। ਉਹ ਆਪਣੀ ਨੂੰਹ ਦੇ ਖਾਣਾ ਬਣਾਉਣ ਨੂੰ ਸੁਣ ਸਕਦਾ ਸੀ, ਅਤੇ ਉਸਨੇ ਸੋਚਿਆ ਕਿ ਕੀ ਉਸਦਾ ਪਰਿਵਾਰ ਉਸਨੂੰ ਬੋਝ ਵਜੋਂ ਦੇਖਦਾ ਹੈ। ਬੁਢਾਪਾ ਸੋਖਾ ਨਹੀਂ ਸੀ—ਨਾਂ ਉਸ ਲਈ ਨਾਂ ਉਸਦਾ ਦੇਖਭਾਲ ਕਰਨ ਵਾਲਿਆਂ ਲਈ।
ਉਸਨੇ ਸੋਚਿਆ ਕਿ ਉਸਦੇ ਗੁਰੂ ਨੇ ਜੋ ਕੁਝ ਕਿਹਾ ਸੀ ਜਦੋਂ ਉਹ ਜਵਾਨ ਸੀ ਅਤੇ ਮੰਦਿਰ ਜਾ ਸਕਦਾ ਸੀ। ਉਸਦੇ ਗੁਰੂ ਨੇ ਕਿਹਾ ਕਿ ਚਾਰ ਯੁੱਗ ਹੋਏ ਹਨ—ਹਰੇਕ ਪ੍ਰਗਤੀ ਵਿੱਚ ਪਿਛਲੇ ਨਾਲੋਂ ਬਦਤਰ। ਆਖਰੀ ਯੁੱਗ—ਕਲਯੁੱਗ—ਸੱਭ ਤੋਂ ਭਿਆਨਕ ਹੋਵੇਗਾ, ਪੂਰੀ ਤਰ੍ਹਾਂ ਬੁਰੀਆਂ ਆਦਤਾਂ, ਦੁਖ, ਅਤੇ ਹਨੇਰੇ ਨਾਲ ਭਰਿਆ। ਰਮਨਦੀਪ ਸਾਹ ਲਿਆ। ਸ਼ਾਇਦ ਕਲਿਯੁਗ ਥੋੜਾ ਜਿਹਾ ਬੁਢਾਪੇ ਵਰਗਾ ਸੀ—ਇੱਕ ਅੰਤਮ ਪਤਨ ਜੋ ਇੱਕ ਵਾਰ ਚੰਗਾ ਸੀ। ਉਸਨੇ ਖਬਰਾਂ ਸੁਣੀਆਂ, ਕਿਵੇਂ ਲੋਕ ਭੁਚਾਲਾਂ, ਬਿਮਾਰੀਆਂ, ਹੱਤਿਆਵਾਂ, ਅਤੇ ਜੰਗਾਂ ਕਾਰਨ ਮਰ ਰਹੇ ਸਨ। ਉਹ ਜੋ ਨਹੀਂ ਮਰੇ ਪਦਾਰਥਵਾਦੀ, ਉਦਾਸ, ਅਤੇ ਅਨੈਤਿਕ ਬਣ ਰਹੇ ਸਨ।
ਇਸ ਦੁਖਿਆਈ ਦੁਨੀਆ ਦਾ ਕਦੋਂ ਅੰਤ ਹੋਵੇਗਾ? ਕੀ ਉਸ ਦਾ ਪੁਰਾਣਾ ਸਰੀਰ—ਅਤੇ ਪਤਨਸ਼ੀਲ ਗ੍ਰਹਿ ਦੁਬਾਰਾ ਜਨਮ ਲੈ ਸਕਦਾ ਹੈ?
ਪ੍ਰਿਥਵੀ ਦੇ ਭਵਿੱਖ ਦੀ ਭਵਿੱਖਬਾਣੀ ਕਰਨਾ
ਮੈਂ ਤੁਹਾਨੂੰ ਰੁਹਾਨੀ ਭਵਿੱਖਬਾਣੀ ਕਰਨ ਵਾਲੇ ਨਾਲ ਮਿਲਾਉਣਾ ਚਾਹੁੰਦਾ ਹਾਂ, ਜਿਹਨਾਂ ਦੇ ਭਵਿੱਖ ਲਈ ਇਸ਼ਾਰਿਆਂ ਉੱਤੇ ਮੈਂ ਪੂਰੀ ਤਰ੍ਹਾਂ ਭਰੋਸਾ ਕਰਦਾ ਹਾਂ। ਉਹ ਪ੍ਰਭੂ ਯਿਸੂ ਮਸੀਹ ਹੈ। ਉਹ ਪ੍ਰਿਥਵੀ ਉੱਤੇ ਮਨੁੱਖ ਬਣ ਕੇ ਆਏ, ਲੋਕਾਂ ਨੂੰ ਚੰਗਾ ਕੀਤਾ ਅਤੇ ਹਰੇਕ ਨੂੰ ਦੱਸਿਆ ਕਿ ਕਿਵੇਂ ਉਹ ਸਵਰਗ ਦੇ ਰਾਜ ਵਿੱਚ ਦਾਖਿਲ ਹੋ ਸਕਦੇ ਹਨ। 33 ਸਾਲ ਦੀ ਉਮਰ ਵਿੱਚ, ਉਸਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਫਿਰ, ਹੈਰਾਨੀ ਦੀ ਗੱਲ ਹੈ ਕਿ, ਉਹ ਮੌਤ ਤੋਂ ਦੁਬਾਰਾ ਜੀ ਉੱਠਿਆ! ਉਹਨਾਂ ਨੇ ਕਿਹਾ ਕਿ ਜੇ ਅਸੀਂ ਉਹਨਾਂ ਉੱਤੇ ਭਰੋਸਾ ਕਰੀਏ ਅਤੇ ਆਗਿਆ ਮੰਨੀਏ, ਉਹਨਾਂ ਦਾ ਬਲੀਦਾਨ ਸਾਡੇ ਲਈ ਮਾਫੀ ਅਤੇ ਮੁਕਤੀ ਹਾਸਿਲ ਕਰਾਏਗਾ।
ਪ੍ਰਭੂ ਯਿਸ਼ੂ ਸਾਡੀ ਦੁਨੀਆ ਦੇ ਭਵਿੱਖ ਬਾਰੇ ਬੋਲੇ ਅਤੇ ਐਲਾਨ ਕੀਤਾ ਕਿ ਉਹ ਇਸ ਮੌਜੂਦਾ ਸ਼ੈਤਾਨੀ ਯੁੱਗ ਦਾ ਅੰਤ ਲਿਆਉਣਗੇ। ਉਹਨਾਂ ਦੀ ਕਿਤਾਬ, ਬਾਈਬਲ, ਭਵਿੱਖਬਾਣੀਆਂ ਨਾਲ ਭਰੀ ਕਿਤਾਬ ਹੈ। ਸਾਨੂੰ ਉਹਨਾਂ ਦੀਆਂ ਭਵਿੱਖਬਾਣੀਆਂ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਅੰਤ ਕਰੀਬ ਹੈ।
ਦੁਨੀਆ ਦਾ ਅੰਤ
ਇੱਕ ਦਿਨ, ਪ੍ਰਭੂ ਯਿਸ਼ੂ ਦੇ ਅਨੁਯਾਈਆਂ ਨੇ ਉਹਨਾਂ ਨੂੰ ਪੁੱਛਿਆ, “ਤੁਹਾਡੇ ਆਉਣ, ਅਤੇ ਯੁੱਗ ਦੇ ਅੰਤ ਦੇ ਚਿੰਨ੍ਹ ਕੀ ਹੋਣਗੇ?” (ਬਾਈਬਲ, ਮੱਤੀ 24:3)। ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਕਿ ਯੁੱਗ ਦੇ ਅੰਤ ਤੋਂ ਪਹਿਲਾਂ ਅਜਿਹੇ ਚਿੰਨ੍ਹ ਹੋਣਗੇ ਜੋ ਸਾਨੂੰ ਇਹ ਜਾਣਨ ਵਿੱਚ ਮਦਦ ਕਰਦੇ ਹਨ ਕਿ ਉਸਦਾ ਆਉਣਾ ਨੇੜੇ ਹੈ। ਇਹਨਾਂ ਚਿੰਨ੍ਹਾਂ ਵਿੱਚ ਸ਼ਾਮਿਲ ਹਨ:
ਝੂਠੇ ਮੁਕਤੀਦਾਤਾ. ਪ੍ਰਭੂ ਯਿਸ਼ੂ ਨੇ ਕਿਹਾ, “ਧਿਆਨ ਦਿਓ ਕਿ ਕੋਈ ਤੁਹਾਨੂੰ ਧੋਖਾ ਨਾ ਦੇਵੇ। ਕਿਉਂਕਿ ਬਹੁਤ ਸਾਰੇ ਮੇਰੇ ਨਾਮ ਵਿੱਚ ਆਉਣਗੇ, ਇਹ ਕਹਿਣਗੇ, ‘ਮੈਂ ਮਸੀਹ ਹਾਂ,’ ਅਤੇ ਬਹੁਤਿਆਂ ਨੂੰ ਧੋਖਾ ਦੇਣਗੇ” (ਮੱਤੀ 24:4-5)। ਸਾਨੂੰ ਧੋਖੇਬਾਜ਼ਾਂ ਦੁਆਰਾ ਪ੍ਰਭੂ ਯਿਸ਼ੂ ਦਾ ਦਾਅਵਾ ਕਰਨ ਤੋਂ ਧੋਖਾ ਨਹੀਂ ਖਾਣਾ ਚਾਹੀਦਾ। ਉਹਨਾਂ ਦਾ ਅਸਲ ਵਿੱਚ ਆਉਣਾ ਵਿਸ਼ਵ ਵਿੱਚ ਹਰ ਪਾਸੇ ਦਿਖਾਈ ਦੇਵੇਗਾ—“ਜਿਵੇਂ ਪੂਰਬ ਤੋਂ ਪੱਛਮ ਤੱਕ ਬਿਜਲੀ ਲਿਸ਼ਕਦੀ ਹੈ” (ਮੱਤੀ 24:27)—ਅਤੇ ਅਜਿਹਾ ਹੋਵੇਗਾ ਜਦੋਂ ਪੂਰਾ ਵਿਸ਼ਵ ਖਤਰਨਾਕ ਅਤੇ ਵਿਲੱਖਣ ਮਹਾਂਮਾਰੀਆਂ ਦੁਆਰਾ ਦਹਿਲ ਜਾਵੇਗਾ।
ਜੰਗਾਂ ਅਤੇ ਜੰਗਾਂ ਦੀਆਂ ਅਫਵਾਹਾਂ। ਪ੍ਰਭੂ ਯਿਸ਼ੂ ਨੇ ਕਿਹਾ, “ਤੁਸੀਂ ਜੰਗਾਂ ਅਤੇ ਜੰਗਾਂ ਦੀਆਂ ਅਫਵਾਹਾਂ ਬਾਰੇ ਸੁਣੋਗੇ। ਦੇਖਿਓ ਕਿ ਤੁਸੀਂ ਪਰੇਸ਼ਾਨ ਨਾ ਹੋਵੋ; ਕਿਉਂਕਿ ਇਹ ਚੀਜ਼ਾਂ ਗੁਜ਼ਰ ਜਾਣ ਲਈ ਆਉਣਗੀਆਂ, ਪਰ ਅੰਤ ਹਾਲੇ ਨਹੀਂ ਹੈ। ਦੇਸ਼ ਦੇਸ਼ ਦੇ ਖਿਲਾਫ ਖੜ੍ਹਾ ਹੋਵੇਗਾ, ਅਤੇ ਰਾਜ ਰਾਜ ਦੇ ਖਿਲਾਫ” (ਮੱਤੀ 24:6-7)। ਜਿਵੇਂ ਅਸੀਂ ਯੁੱਗ ਦੇ ਅੰਤ ਦੇ ਕੋਲ ਪਹੁੰਚਾਂਗੇ, ਜੰਗਾਂ ਹੋਰ ਨਿਯਮਿਤ ਅਤੇ ਜ਼ਿਆਦਾ ਗੰਭੀਰ ਹੋ ਜਾਣਗੀਆਂ।
ਅਕਾਲ, ਭੂਚਾਲ, ਅਤੇ ਮਹਾਮਾਰੀਆਂ। ਤੀਜਾ ਚਿੰਨ੍ਹ ਜਿਸਦੀ ਉਹਨਾਂ ਨੇ ਭਵਿੱਖਬਾਣੀ ਕੀਤੀ ਕਿ “ਕਈ ਜਗ੍ਹਾਹਾਂ ਵਿੱਚ ਕਾਲ ਪੈਣਗੇ, ਭੂਚਾਲ ਆਉਣਗੇ, ਅਤੇ ਮਹਾਂਮਾਰੀਆਂ ਫੈਲਣਗੀਆਂ। ਇਹ ਸੱਭ ਦੁਖਾਂ ਦੀ ਸ਼ੁਰੂਆਤ ਹੈ” (ਮੱਤੀ 24:7-8)। ਸ਼ਤਾਬਦੀ ਦੇ ਸ਼ੁਰੂ ਤੋਂ ਲੈ ਕੇ 20 ਮੀਲੀਅਨ ਤੋਂ ਵੱਧ ਲੋਕ ਕਾਲ ਦੇ ਸ਼ਿਕਾਰ ਹੋਏ ਹਨ। ਨੇਪਾਲ ਵਿੱਚ 2015 ਦਾ ਭੂਚਾਲ, ਜਿਸ ਵਿੱਚ, 8,000 ਲੋਕ ਮਰ ਗਏ ਸਨ, ਇਤਿਹਾਸ ਦਾ ਸੱਭ ਤੋਂ ਘਾਤਕ ਸੀ। ਬਿਮਾਰੀ ਨੇ ਅਣਗਿਣਤ ਜਾਨਾਂ ਲਈਆਂ ਹਨ। ਯਕੀਨਨ, ਅਸੀਂ ਦੇਖ ਰਹੇ ਹਾਂ ਜਿਸਦੀ ਪ੍ਰਭੂ ਯਿਸ਼ੂ ਨੇ ਭਵਿੱਖਬਾਣੀ ਕੀਤੀ ਸੀ।
ਨੈਤਿਕਤਾ ਦਾ ਪਤਨ। ਪ੍ਰਭੂ ਯਿਸ਼ੂ ਨੇ ਕਿਹਾ, “ਕਿਉਂਕਿ ਗੈਰਕਾਨੂੰਨੀ ਕੰਮ ਹਰ ਪਾਸੇ ਹੋਵੇਗਾ, ਬਹੁਤਿਆਂ ਦਾ ਪਿਆਰ ਠੰਡਾ ਪੈ ਜਾਵੇਗਾ” (ਮੱਤੀ 24:12)। ਇਸਦਾ ਅਨੁਮਾਨ ਹੈ ਕਿ ਭਾਰਤ ਵਿੱਚ ਹਰ ਰੋਜ਼ ਔਸਤਨ 91 ਬਲਾਤਕਾਰ ਅਤੇ 79 ਜਾਨਲੇਵਾ ਹਮਲੇ ਹੁੰਦੇ ਹਨ। ਲੋਕ ਸਵੈ-ਸਵਾਰਥ ਵਿੱਚ ਇੰਨੇ ਵੱਡੇ ਹੋ ਰਹੇ ਹਨ ਕਿ ਉਹ ਇਸਦੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੇ ਕੰਮ ਹੋਰਾਂ ਨੂੰ ਕਿਵੇਂ ਦੁੱਖ ਦਿੰਦੇ ਹਨ।
ਪ੍ਰਭੂ ਯਿਸ਼ੂ ਨੇ ਇਹਨਾਂ ਸਾਰੇ ਸੰਕੇਤਾਂ ਦੀ ਭਵਿੱਖਬਾਣੀ ਕੀਤੀ ਜੋ ਮਹਿਮਾ ਦੇ ਬੱਦਲਾਂ ਵਿੱਚ ਉਹਨਾਂ ਦੀ ਵਾਪਸੀ ਤੋਂ ਪਹਿਲਾਂ ਹੋਣਗੇ। ਜਿਵੇਂ ਅਸੀਂ ਦੇਖਦੇ ਹਾਂ ਕਿ ਇਹ ਸੰਕੇਤ ਹੋ ਰਹੇ ਹਨ, ਅਸੀਂ ਜਾਣ ਸਕਦੇ ਹਾਂ ਕਿ ਉਹਨਾਂ ਦੀਆਂ ਭਵਿੱਖਬਾਣੀਆਂ ਸੱਚੀਆਂ ਹਨ ਅਤੇ ਉਹਨਾਂ ਦੇ ਆਉਣ ਦਾ ਸਮਾਂ ਕਰੀਬ ਹੈ!
ਪ੍ਰਭੂ ਯਿਸ਼ੀ ਦੀ ਵਾਪਸੀ ਦੀ ਤਿਆਰੀ ਕਰਨਾ!
ਉਹ ਜੋ ਸਵਾਰਥ, ਹੰਕਾਰ, ਅਤੇ ਅਨੈਤਿਕਤਾ ਵਿੱਚ ਜੀ ਰਹੇ ਹਨ ਖੁਸ਼ ਨਹੀਂ ਹੋਣਗੇ ਜਦੋਂ ਪ੍ਰਭੂ ਯਿਸ਼ੂ ਆਉਣਗੇ। ਅਸਲ ਵਿੱਚ, ਜਦੋਂ ਉਹ ਬੱਦਲਾਂ ਵਿੱਚੋਂ ਆਉਣਗੇ, ਉਹਨਾਂ ਦੇ ਸਾਰੇ ਮਾੜੇ ਕੰਮ ਤਬਾਹੀ ਵਾਲੇ ਪੱਲ ਵਿੱਚ ਉਹਨਾਂ ਉੱਤੇ ਡਿੱਗ ਪੈਣਗੇ। ਉਹ ਉਸ ਤੋਂ ਲੁਕਣ ਦੀ ਕੋਸ਼ਿਸ਼ ਕਰਨਗੇ ਅਤੇ ਚੱਟਾਨਾਂ ਅਤੇ ਪਹਾੜਾਂ ਨੂੰ ਪੁਕਾਰਣਗੇ, “ਸਾਡੇ ਉੱਤੇ ਡਿੱਗੋ ਅਤੇ ਸਾਨੂੰ ਉਸ ਦੇ ਮੂੰਹ ਤੋਂ ਲੁਕਾਓ ਜਿਹੜਾ ਸਿੰਘਾਸਣ ਉੱਤੇ ਬੈਠਾ ਹੈ!”(ਬਾਈਬਲ, ਪਰਕਾਸ਼ ਦੀ ਪੋਥੀ 6:16)।
ਪਰ ਉਹ ਜਿਹਨਾਂ ਨੂੰ ਪ੍ਰਭੂ ਯਿਸ਼ੂ ਦੇ ਬਲੀਦਾਨ ਵਿੱਚ ਭਰੋਸਾ ਹੈ, ਉਸ ਦਿਨ, ਤੁਰੰਤ ਬਦਲ ਜਾਣਗੇ ਅਤੇ ਨਵੇਂ ਅਤੇ ਅਮਰ ਸਰੀਰ ਦਿੱਤੇ ਜਾਣਗੇ। ਉਹ ਬੱਦਲਾਂ ਵਿੱਚ ਉੱਡਣਗੇ ਅਤੇ ਇਸ ਖਰਾਬ ਹੋ ਰਹੀ ਦੁਨੀਆਂ ਤੋਂ ਹਮੇਸ਼ਾ ਲਈ ਨਿਕਲ ਜਾਣਗੇ। ਜੇ ਤੁਸੀਂ ਉਹਨਾਂ ਅਮਰ ਖੁਸ਼ ਲੋਕਾਂ ਵਿੱਚੋਂ ਇੱਕ ਹੋਣਾ ਚਾਹੁੰਦੇ ਹੋ, ਤੁਸੀਂ ਅੱਜ ਇਹ ਆਸਾਨ ਪ੍ਰਾਰਥਨਾ ਕਰ ਸਕਦੇ ਹੋ:
ਪਿਆਰੇ ਰਚਨਾਕਾਰ ਪਰਮੇਸ਼੍ਵਰ, ਮੈਨੂੰ ਭਰੋਸਾ ਹੈ ਕਿ ਪ੍ਰਭੂ ਯਿਸ਼ੂ ਜਲਦੀ ਵਾਪਿਸ ਆ ਰਹੇ ਹਨ। ਕਿਰਪਾ ਕਰਕੇ ਮੈਨੂੰ ਸਿਖਾਓ ਕਿ ਹੁਣ ਪ੍ਰਭੂ ਯਿਸੂ ਨੂੰ ਕਿਵੇਂ ਜਾਣਨਾ ਅਤੇ ਭਰੋਸਾ ਕਰਨਾ ਹੈ ਤਾਂ ਜੋ ਮੈਂ ਸਵਰਗ ਵਿੱਚ ਲਿਜਾਏ ਜਾਣ ਵਾਲਿਆਂ ਵਿੱਚੋਂ ਹੋ ਜਾਵਾਂ। ਆਮੀਨ।
ਜੇਕਰ ਤੁਸੀਂ ਭਵਿੱਖ ਬਾਰੇ ਪ੍ਰਭੂ ਯਿਸੂ ਦੀਆਂ ਭਵਿੱਖਬਾਣੀਆਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਪੇਪਰ ਦੇ ਪਿਛਲੇ ਪਾਸੇ ਦਿੱਤੀ ਜਾਣਕਾਰੀ ‹ਤੇ ਸਾਡੇ ਨਾਲ ਸੰਪਰਕ ਕਰੋ।
Copyright © ਬਿਨਾਂ ਇਜਾਜ਼ਤ ਦੇ ਗੈਰ-ਵਪਾਰਕ ਉਦੇਸ਼ਾਂ ਲਈ ਕੰਮ ਨੂੰ ਛਾਪਿਆ ਅਤੇ ਸਾਂਝਾ ਕੀਤਾ ਜਾ ਸਕਦਾ ਹੈ।ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ® ਤੋਂ ਲਿਆ ਗਿਆ ਪੋਥੀ। ਬ੍ਰਿਜ ਕਨੈਕਟੀਵਿਟੀ ਸਲਿਊਸ਼ਨਜ਼ ਪ੍ਰਾਈਵੇਟ ਲਿ। ਲਿਮਿਟੇਡ © 2019। ਦੀ ਇਜਾਜ਼ਤ ਨਾਲ ਵਰਤਿਆ ਗਿਆ ਹੈ। ਸਾਰੇ ਹੱਕ ਰਾਖਵੇਂ ਹਨ।
ਸਾਡੇ ਨਿਊਜ਼ਲੈਟਰ ਲਈ ਸਾਈਨ ਅੱਪ ਕਰੋ
ਨਵੇਂ ਪ੍ਰਕਾਸ਼ਨ ਕਦੋਂ ਉਪਲਬਧ ਹੋਣ ਬਾਰੇ ਜਾਣਨ ਵਾਲੇ ਪਹਿਲੇ ਬਣੋ!
