
ਮਾਫੀ ਲੱਭਣਾ
ਸੰਖੇਪ
ਅਸੀਂ ਸਾਰੇ ਜੀਵਨ ਵਿੱਚ ਗਲਤੀਆਂ ਕਰਦੇ ਹਾਂ। ਕੀ ਸਾਨੂੰ ਕਰਮ ਦੇ ਤਿੱਖੇ ਦੰਦੀ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਜਾਂ ਕੀ ਬ੍ਰਹਮ ਮਾਫੀ ਵਰਗੀ ਕੋਈ ਚੀਜ਼ ਹੈ? ਇਹ ਪੈਂਫਲੈਟ ਉਜਾੜੂ ਪੁੱਤਰ ਦੇ ਯਿਸੂ ਦੇ ਦ੍ਰਿਸ਼ਟਾਂਤ ਦਾ ਇੱਕ ਸਵਦੇਸ਼ੀ ਸੰਸਕਰਣ ਦੱਸਦਾ ਹੈ, ਇਹ ਦਰਸਾਉਂਦਾ ਹੈ ਕਿ ਕਿਵੇਂ ਸਿਰਜਣਹਾਰ ਪ੍ਰਮਾਤਮਾ ਪਾਪੀਆਂ ਦਾ ਖੁੱਲੇ ਹਥਿਆਰਾਂ ਨਾਲ ਸੁਆਗਤ ਕਰਦਾ ਹੈ ਅਤੇ ਇੱਕ ਪਲ ਵਿੱਚ ਜੀਵਨ ਭਰ ਦੇ ਪਾਪ ਨੂੰ ਮਾਫ਼ ਕਰ ਸਕਦਾ ਹੈ।
ਟਾਈਪ ਕਰੋ
Tract
ਪ੍ਰਕਾਸ਼ਕ
Sharing Hope Publications
ਵਿੱਚ ਉਪਲਬਧ ਹੈ
19 ਭਾਸ਼ਾਵਾਂ
ਪੰਨੇ
6
ਪ੍ਰਤਾਪ ਅਮੀਰ ਜ਼ਿੰਮੀਦਾਰ ਦਾ ਪੁੱਤਰ ਸੀ। ਉਹ ਇੱਕ ਵੱਡੇ ਘਰ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਕੋਲ ਬਹੁਤ ਸਾਰੇ ਨੌਕਰ ਸਨ। ਪ੍ਰਤਾਪ ਕੋਲ ਹਮੇਸ਼ਾ ਵਧੀਆ ਕੱਪੜੇ, ਭੋਜਨ ਅਤੇ ਸਿੱਖਿਆ ਹੁੰਦੀ ਸੀ—ਉਹ ਜਾਣਦਾ ਸੀ ਕਿ ਉਸਦੇ ਮਾਪੇ ਉਸਨੂੰ ਬਹੁਤ ਪਿਆਰ ਕਰਦੇ ਸਨ, ਖਾਸ ਕਰਕੇ ਉਸਦੇ ਪਿਤਾ।
ਪਰ ਜਿਵੇਂ-ਜਿਵੇਂ ਪ੍ਰਤਾਪ ਵੱਡਾ ਹੁੰਦਾ ਗਿਆ, ਉਹ ਬਦਲਣਾ ਸ਼ੁਰੂ ਹੋ ਗਿਆ। ਪੁਰਾਣੇ ਤਰੀਕੇ ਹੁਣ ਉਸ ਲਈ ਆਕਰਸ਼ਕ ਨਹੀਂ ਰਹੇ ਸਨ। ਪਿਤਾ ਜੀ ਦਾ ਘਰ ਅਤੇ ਤਰੀਕੇ ਪਾਬੰਦੀਆਂ ਲੱਗਣ ਲੱਗੇ। ਪ੍ਰਤਾਪ ਆਜ਼ਾਦੀ ਲਈ ਤਰਸਦਾ ਸੀ।
ਇੱਕ ਦਿਨ, ਪ੍ਰਤਾਪ ਨੇ ਆਪਣੀ ਮਾਂ ਨੂੰ ਖਾਸ ਬੇਨਤੀ ਨਾਲ ਆਪਣੇ ਪਿਤਾ ਕੋਲ ਜਾਣ ਲਈ ਬੇਨਤੀ ਕੀਤੀ। ਜਦੋਂ ਉਸਨੇ ਉਸਨੂੰ ਦੱਸਿਆ ਕਿ ਉਹ ਕੀ ਚਾਹੁੰਦਾ ਹੈ, ਉਹ ਡਰ ਨਾਲ ਸਹਿਮ ਗਈ। ਪਰ ਉਸਨੇ ਉਸ ਉੱਤੇ ਦਬਾਅ ਪਾਇਆ ਜਦੋਂ ਤੱਕ ਉਹ ਪੁੱਛਣ ਲਈ ਸਹਿਮਤ ਨਹੀਂ ਹੋਈ। ਪ੍ਰਤਾਪ ਦੀ ਮਾਂ ਨੂੰ ਕਈ ਦਿਨ ਲੱਗ ਗਏ, ਪਰ ਆਖਿਰਕਾਰ, ਉਹ, ਰੋਂਦੀ, ਵਾਪਿਸ ਆਈ।
“ਤੇਰੇ ਪਿਤਾ ਜੀ ਕਰ ਦੇਣਗੇ”, ਉਸ ਦੀ ਮਾਂ ਨੇ ਕਿਹਾ, ਆਪਣੇ ਪੁੱਤਰ ਵੱਲ ਦੇਖੇ ਬਿਨਾਂ। ਉਹ ਆਪਣੀ ਸੰਪੱਤੀ ਦਾ ਅੱਧ ਵੇਚ ਦੇਵੇਗਾ ਅਤੇ ਤੈਨੂੰ ਤੇਰੀ ਵਿਰਾਸਤ ਦੇ ਦੇਵੇਗਾ। ਪਰ ਕਿਉਂ, ਮੇਰੇ ਪੁੱਤਰ? ਕਿਉਂ?”
ਪ੍ਰਤਾਪ ਨੂੰ ਪਛਤਾਵੇ ਦੀ ਇੱਕ ਛੋਟੀ ਜਿਹੀ ਪੀੜ ਮਹਿਸੂਸ ਹੋਈ, ਪਰ ਉਹ ਬਹੁਤ ਉਤਸੁਕ ਵੀ ਸੀ। ਉਸਦੀ ਯੋਜਨਾ ਕੰਮ ਕਰ ਗਈ। ਉਹ ਆਪਣੇ ਹਿੱਸੇ ਦੇ ਪੈਸੇ ਪਿਤਾ ਤੋਂ ਪ੍ਰਾਪਤ ਕਰੇਗਾ ਤਾਂ ਜੋ ਉਹ ਆਪਣੀ ਇੱਛਾ ਅਨੁਸਾਰ ਜੀਵਨ ਜੀ ਸਕੇ।
ਬੇਪਰਵਾਹ ਜੀਵਨ
ਪ੍ਰਤਾਪ ਵੱਡੇ ਸ਼ਹਿਰ ਚਲਾ ਗਿਆ। ਉਸਨੇ ਮਹਿੰਗਾ ਉਪਰਲੀ ਮੰਜ਼ਿਲ ਦਾ ਬੰਗਲਾ ਕਿਰਾਏ ਉੱਤੇ ਲਿਆ ਅਤੇ ਨਵੇਂ ਦੋਸਤ ਬਣਾਉਣੇ ਸ਼ੁਰੂ ਕੀਤੇ। ਜਲਦੀ ਹੀ ਉਹ ਪਾਰਟੀਆਂ ਕਰ ਰਿਹਾ ਸੀ ਜਿਸਨੇ ਅਮੀਰ ਅਤੇ ਮਸ਼ਹੂਰ ਲੋਕਾਂ ਨੂੰ ਆਕਰਸ਼ਿਤ ਕੀਤਾ। ਉਸਨੇ ਕਾਰਾਂ ਖਰੀਦੀਆਂ, ਖੁਬਸੂਰਤ ਔਰਤਾਂ ਨਾਲ ਸੰਬੰਧ ਬਣਾਏ, ਅਤੇ ਮਹਿੰਗੇ ਰੈਸਟੋਰੈਂਟਾਂ ਵਿੱਚ ਭੋਜਨ ਕੀਤਾ। ਉਸ ਕੋਲ ਉਹ ਸੱਭ ਕੁੱਝ ਸੀ ਜੋ ਉਸਨੇ ਕਦੇ ਚਾਹਿਆ।
ਪਰ ਇੱਕ ਦਿਨ, ਪ੍ਰਤਾਪ ਦੇ ਪੈਸੇ ਖਤਮ ਹੋ ਗਏ। ਸ਼ਰਮ ਮਹਿਸੂਸ ਕਰਦਿਆਂ, ਉਸਨੇ ਆਪਣੇ ਨਵੇਂ ਦੋਸਤਾਂ ਵਿੱਚੋਂ ਇੱਕ ਕੋਲੋਂ ਕੁੱਝ ਪੈਸੇ ਉਧਾਰ ਮੰਗੇ, ਪਰ ਉਨ੍ਹਾਂ ਨੇ ਅਚਾਨਕ ਉਸ ਦੇ ਫੋਨ ਦਾ ਜਵਾਬ ਦੇਣਾ ਬੰਦ ਕਰ ਦਿੱਤਾ। ਉਹ ਆਪਣੇ ਬਿੱਲਾਂ ਦਾ ਭੁਗਤਾਨ ਨਾ ਕਰ ਪਾਇਆ। ਆਖਿਰਕਾਰ, ਮਕਾਨਮਾਲਕ ਨੇ ਉਸ ਨੂੰ ਬਾਹਰ ਕੱਢ ਦਿੱਤਾ। ਬਿਨਾਂ ਪੈਸਿਆਂ ਅਤੇ ਦੋਸਤਾਂ ਦੇ, ਉਹ ਕਿੱਥੇ ਜਾਂਦਾ?
ਪ੍ਰਤਾਪ ਦੁਵਿਧਾ ਅਤੇ ਚਿੰਤਾ ਵਿੱਚ, ਸ਼ਹਿਰ ਵਿੱਚ ਭਟਕਦਾ ਰਿਹਾ। ਜਦੋਂ ਸੂਰਜ ਡੁੱਬਣ ਲੱਗਾ ਤਾਂ ਉਹ ਡਰ ਗਿਆ। ਉਹ ਕਿੱਥੇ ਸੋਵੇਗਾ? ਉਹ ਕੀ ਖਾਵੇਗਾ? ਆਪਣੇ ਜੀਵਨ ਵਿੱਚ ਪਹਿਲੀ ਵਾਰ, ਪ੍ਰਤਾਪ ਸੜਕ ਉੱਤੇ ਸੁੱਤਾ, ਉਸਦਾ ਪੇਟ ਭੁੱਖ ਦੇ ਕਾਰਨ ਅਵਾਜ਼ਾਂ ਕਰ ਰਿਹਾ ਸੀ।
ਪਛਤਾਵੇ ਦਾ ਅਨੁਭਵ ਕਰਨਾ
ਅਗਲੇ ਕੁੱਝ ਦਿਨਾਂ ਤੱਕ, ਪ੍ਰਤਾਪ ਨੇ ਸ਼ਹਿਰ ਵਿੱਚ ਨੌਕਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ। ਸੜਕ ਉੱਤੇ ਸੌਣ ਕਾਰਨ ਉਸਦੇ ਕੱਪੜੇ ਫਟੇ ਲੱਗ ਰਹੇ ਸਨ, ਸੋ ਕਿਸੇ ਨੇ ਉਸਨੂੰ ਨੌਕਰੀ ਨਹੀਂ ਦਿੱਤੀ ਸਿਵਾਏ ਇਕ ਭੋਜਨਾਲਾ ਦੇ ਮੈਨੇਜਰ ਨੇ ਉਸ ਨੂੰ ਕੰਮ ਦਿੱਤਾ। ਪ੍ਰਤਾਪ ਘੰਟੇ ਦਰ ਘੰਟੇ ਕੰਮ ਕਰਦਾ, ਗਾਹਕਾਂ ਤੱਕ ਭੋਜਨ ਲੈ ਕੇ ਜਾਂਦਾ ਅਤੇ ਮੇਜ਼ ਸਾਫ ਕਰਦਾ। ਉਸਨੂੰ ਬਹੁਤ ਭੁੱਖ ਅਤੇ ਥਕਾਵਟ ਮਹਿਸੂਸ ਹੋਈ। ਉਸਨੇ ਹੈਰਾਨੀ ਜਤਾਈ ਕਿ ਇਹ ਕਿਵੇਂ ਸੰਭਵ ਹੈ ਕਿ ਉਹ,ਇੱਕ ਅਮੀਰ ਆਦਮੀ ਦਾ ਪੁੱਤਰ, ਭੋਜਨ ਪਰੋਸ ਰਿਹਾ ਹੈ! ਜਦੋਂ ਆਖਰੀ ਗਾਹਕ ਰੈਸਟੋਰੈਂਟ ਤੋਂ ਨਿਕਲਿਆ, ਉਹ ਭਾਂਡੇ ਧੋਣ ਵਿੱਚ ਮੱਦਦ ਕਰਨ ਲਈ ਰਸੋਈ ਵਿੱਚ ਚਲਾ ਗਿਆ। ਉਸਨੇ ਅੱਧ-ਖਾਧੀ ਰੋਟੀ ਵਾਲੀ ਪਲੇਟ ਕੂੜੇਦਾਨ ਦੇ ਕੋਲ ਦੇਖੀ। ਉਸਨੂੰ ਐਨੀਂ ਭੁੱਖ ਲੱਗੀ ਹੋਈ ਸੀ ਉਸਨੇ ਉਹ ਚੁੱਕਣ ਲਈ ਕਰੀਬ ਹੱਥ ਵਧਾ ਲਿਆ ਸੀ।
ਮੈਨੂੰ ਕੀ ਹੋ ਗਿਆ ਹੈ? ਉਸਨੇ ਆਪਣੇ ਆਪ ਨੂੰ ਡਾਂਟਿਆ। ਇੱਥੋਂ ਤੱਕ ਕਿ ਮੇਰੇ ਪਿਤਾ ਦੇ ਘਰ ਨੌਕਰਾਂ ਕੋਲ ਖਾਣ ਨੂੰ ਉਪਯੁਕਤ ਰੋਟੀ ਹੁੰਦੀ ਹੈ, ਸਗੋਂ ਛੱਡਣ ਜੋਗੀ ਵੀ ਹੁੰਦੀ ਹੈ। ਅਤੇ ਇੱਥੇ ਮੈਂ, ਇਹਨਾਂ ਗੰਦੇ ਛੱਡੇ ਭੋਜਨਾਂ ਵੱਲ ਆਕਰਸ਼ਿਤ ਹੋਇਆ ਪਿਆ ਹਾਂ!
ਉਹ ਭਾਂਡਿਆਂ ਦੇ ਢੇਰ ਵੱਲ ਘੂਰਦਾ ਰਿਹਾ ਅਤੇ ਲੰਬੇ ਸਮੇਂ ਤੱਕ ਸੋਚਦਾ ਰਿਹਾ।
ਮੈਨੂੰ ਪਤਾ ਹੈ ਕਿ ਮੈਂ ਕੀ ਕਰਨਾ ਹੈ, ਉਸਨੇ ਸੋਚਿਆ। ਮੈਂ ਆਪਣੇ ਪਿਤਾ ਕੋਲ ਵਾਪਿਸ ਜਾਵਾਂਗਾ ਅਤੇ ਉਹਨਾਂ ਨੂੰ ਕਹਾਂਗਾ, “ਪਿਤਾ ਜੀ, ਮੈਂ ਤੁਹਾਡੇ ਵਿਰੋਧ ਵਿੱਚ ਅਤੇ ਪਰਮੇਸ਼ਵਰ ਦੇ ਵਿਰੋਧ ਵਿੱਚ ਪਾਪ ਕੀਤਾ ਹੈ। ਮੈਂ ਹੁਣ ਤੁਹਾਡਾ ਪੁੱਤਰ ਕਹਿਲਾਉਣ ਦੇ ਲਾਇਕ ਨਹੀਂ ਹਾਂ। ਕਿਰਪਾ ਕਰਕੇ ਮੈਨੂੰ ਆਪਣਾ ਨੌਕਰ ਬਣਾ ਲਓ।”
ਬਿਨਾਂ ਇੱਕ ਵੀ ਭਾਂਡਾ ਧੋਤੇ, ਪ੍ਰਤਾਪ ਭੋਜਨਾਲਾ ਵਿੱਚੋਂ ਨਿਕਲ ਗਿਆ ਅਤੇ ਘਰ ਵੱਲ ਯਾਤਰਾ ਸ਼ੁਰੂ ਕਰ ਦਿੱਤੀ।
ਘਰ ਵਾਪਸੀ
ਘਰ ਜਾਂਦੇ ਸਮੇਂ ਪ੍ਰਤਾਪ ਕੋਲ ਸੋਚਣ ਲਈ ਬਹੁਤ ਸਾਰੀਆਂ ਗੱਲਾਂ ਸਨ। ਉਸਦੇ ਪਿਤਾ ਕਿਵੇਂ ਪ੍ਰਤੀਕਿਰਿਆ ਕਰਨਗੇ ਜਦੋਂ ਉਹਨਾਂ ਨੇ ਉਸਨੂੰ ਦੇਖਿਆ? ਉਸਨੇ ਅਭਿਆਸ ਕੀਤਾ ਕਿ ਜਦੋਂ ਉਹ ਘਰ ਪਹੁੰਚੇਗਾ ਤਾਂ ਉਹ ਕੀ ਕਹੇਗਾ, ਪਰ ਇਸ ਨਾਲ ਉਸਨੂੰ ਕੋਈ ਬਿਹਤਰ ਮਹਿਸੂਸ ਨਹੀਂ ਹੋਇਆ। ਆਖਿਰਕਾਰ, ਲੰਬੀ ਯਾਤਰਾ ਤੋਂ ਬਾਅਦ, ਉਹ ਦੂਰ ਤੋਂ ਆਪਣੇ ਪਿਤਾ ਦਾ ਘਰ ਦੇਖ ਸਕਦਾ ਸੀ। ਉਹ ਹੌਲੀ-ਹੌਲੀ ਸੜਕ ਉੱਤੇ ਤੁਰਿਆ।
ਅਚਾਨਕ, ਉਸਨੇ ਉੱਚੀ ਅਵਾਜ ਸੁਣੀ। ਉਸਦੇ ਪਿਤਾ, ਆਮ ਤੌਰ ‘ਤੇ ਜੋ ਸ਼ਾਂਤ ਅਤੇ ਰੋਹਬਦਾਰ ਰਹਿੰਦੇ ਸਨ, ਘਰੋਂ ਬਾਹਰ ਦੋੜੇ। ਉਹ ਪ੍ਰਤਾਪ ਕੋਲ ਆਇਆ ਅਤੇ ਉਸ ਨੂੰ ਘੁੱਟ ਕੇ ਗਲੇ ਲਗਾ ਲਿਆ। ਪ੍ਰਤਾਪ ਨੂੰ ਅਜਿਹਾ ਲੱਗਾ ਕਿ ਜਿਵੇਂ ਉਸਦਾ ਦਿਲ ਫੱਟ ਜਾਵੇਗਾ।
“ਪਿਤਾ ਜੀ,” ਉਸਨੇ ਦੱਬੀ ਆਵਾਜ਼ ਵਿੱਚ ਕਿਹਾ, “ਮੈਂ ਤੁਹਾਡੇ ਵਿਰੋਧ ਵਿੱਚ ਅਤੇ ਪਰਮੇਸ਼ਵਰ ਦੇ ਵਿਰੋਧ ਵਿੱਚ ਪਾਪ ਕੀਤਾ ਹੈ। ਮੈਂ ਹੁਣ ਤੁਹਾਡਾ ਪੁੱਤਰ ਕਹਿਲਾਉਣ ਦੇ ਲਾਇਕ ਨਹੀਂ ਹਾਂ. . . .”
ਪਿਤਾ ਨੇ ਅਜਿਹਾ ਵਿਵਹਾਰ ਕੀਤਾ ਜਿਵੇ ਉਹਨਾਂ ਨੇ ਕੋਈ ਸ਼ਬਦ ਸੁਣਿਆ ਹੀ ਨਾ ਹੋਵੇ। ਉਸਦੇ ਦੇ ਚਿਹਰੇ ਤੋਂ ਹੰਝੂ ਵਹਿ ਰਹੇ ਸਨ। ਘਰ ਦੇ ਨੌਕਰਾਂ ਨੇ ਹਲਚਲ ਸੁਣੀ ਅਤੇ ਉਹਨਾਂ ਵੱਲ ਦੌੜੇ।
“ਛੇਤੀ ਕਰੋ!” ਪਿਤਾ ਨੇ ਉਹਨਾਂ ਨੂੰ ਹੁਕਮ ਦਿੱਤਾ। “ਉਸਦਾ ਕਮਰਾ ਤਿਆਰ ਕਰੋ! ਉਸ ਲਈ ਨਵੇਂ ਕੱਪੜੇ ਤਿਆਰ ਕਰਵਾਓ! ਦਾਵਤ ਦੀ ਤਿਆਰੀ ਕਰੋ, ਅਸੀਂ ਜਸ਼ਨ ਮਨਾਵਾਂਗੇ! ਇਹ ਮੇਰਾ ਪੁੱਤਰ ਹੈ—ਇਹ ਮਰ ਗਿਆ ਸੀ ਅਤੇ ਜਿਉਂਦਾ ਹੈਇਹਉਹ ਗੁਆਚ ਗਿਆ ਸੀ ਅਤੇ ਹੁਣ ਲੱਭ ਗਿਆ ਹੈ!”
ਮਾਫੀ ਲੱਭਣਾ
ਇਹ ਕਹਾਣੀ ਪ੍ਰਭੂ ਯਿਸੂ ਮਸੀਹ ਦੁਆਰਾ ਦੱਸੇ ਗਏ ਇੱਕ ਦ੍ਰਿਸ਼ਟਾਂਤ ‹ਤੇ ਅਧਾਰਤ ਹੈ ਇਹ ਵਰਣਨ ਕਰਨ ਲਈ ਕਿ ਅਸੀਂ ਸਿਰਜਣਹਾਰ ਪਰਮੇਸ਼ਵਰ ਤੋਂ ਮਾਫ਼ੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਜਦੋਂ ਅਸੀਂ ਜੀਵਨ ਵਿੱਚ ਗਲਤੀਆਂ ਕਰਦੇ ਹਾਂ—ਚਾਹੇ ਇਹ ਬਹੁਤ ਵੱਡੀਆਂ ਕਿਉਂ ਨਾ ਹੋਣ—ਅਸੀਂ ਪਰਮੇਸ਼ਵਰ ਕੋਲ ਵਾਪਿਸ ਜਾ ਸਕਦੇ ਹਾਂ ਜਿਵੇਂ ਪ੍ਰਤਾਪ ਆਪਣੇ ਪਿਤਾ ਕੋਲ ਵਾਪਿਸ ਚਲਾ ਗਿਆ। ਸਾਨੂੰ ਗੁੰਝਲਦਾਰ ਰੀਤੀ ਰਿਵਾਜ ਜਾਂ ਬਲੀਦਾਨ ਦੇਣ ਦੀ ਲੋੜ ਨਹੀਂ ਹੈ ਪਰਮੇਸ਼ਵਰ ਬਾਹਾਂ ਫੈਲਾ ਕੇ ਸਾਡੀ ਉਡੀਕ ਵਿੱਚ ਹੈ। ਇਹ ਦਿਲ ਵਿੱਚ ਬਦਲਾਵ ਹੈ ਜਿਸਦੀ ਪਰਮੇਸ਼ੁਰ ਨੂੰ ਸੱਭ ਤੋਂ ਵੱਧ ਕਦਰ ਹੈ। ਸਾਨੂੰ ਨਿਮਰਤਾ ਨਾਲ ਆਪਣੇ ਪਾਪਾਂ ਦਾ ਇਕਰਾਰ ਕਰਨਾ ਚਾਹੀਦਾ ਹੈ, ਸੱਚਮੁੱਚ ਅਫ਼ਸੋਸ ਕਰਨਾ ਚਾਹੀਦਾ ਹੈ, ਅਤੇ ਮਾਫ਼ੀ ਮੰਗਣੀ ਚਾਹੀਦੀ ਹੈ। ਕੀ ਤੁਸੀਂ ਪਰਮੇਸ਼ਵਰ ਤੋਂ ਖਿਮਾ ਦੇ ਰੂਹਾਨੀ ਚਮਤਕਾਰ ਦਾ ਅਨੁਭਵ ਕਰਨਾ ਚਾਹੁੰਦੇ ਹੋ? ਤੁਸੀਂ ਅੱਜ, ਹੁਣੇ, ਜੋ ਵੀ ਤੁਸੀਂ ਗਲਤੀਆਂ ਕੀਤੀਆਂ ਹਨ, ਸੱਭ ਤੋਂ ਪਵਿੱਤਰ ਹੋ ਸਕਦੇ ਹੋ। ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰ ਸਕਦੇ ਹੋ:
ਪਿਆਰੇ ਪਰਮੇਸ਼ਵਰ, ਮੈਂਨੂੰ ਆਪਣੇ ਪਾਪਾਂ ਦਾ ਪੂਰੀ ਤਰ੍ਹਾਂ ਅਫਸੋਸ ਹੈ। ਪ੍ਰਭੂ ਯਿਸ਼ੂ ਮਸੀਹ ਦੇ ਮਹਾਨ ਬਲੀਦਾਨ ਦੇ ਕਰਕੇ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਅਤੇ ਮੈਨੂੰ ਪਵਿੱਤਰ ਕਰ ਦਿਓ। ਮੈਨੂੰ ਅੰਦਰੋਂ ਨਵਾਂ ਵਿਅਕਤੀ ਬਣਾ ਦਿਓ। ਆਮੀਨ।
ਜੇਕਰ ਤੁਸੀਂ ਪ੍ਰਭੂ ਯਿਸ਼ੂ ਮਸੀਹ ਦੀਆਂ ਸਿੱਖਿਆਵਾਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਕਿਰਪਾ ਕਰਕੇ ਇਸ ਪੇਪਰ ਦੇ ਪਿਛੇ ਜਾਣਕਾਰੀ ਉੱਤੇ ਸਾਡੇ ਨਾਲ ਸੰਪਰਕ ਕਰੋ।
Copyright © ਬਿਨਾਂ ਇਜਾਜ਼ਤ ਦੇ ਗੈਰ-ਵਪਾਰਕ ਉਦੇਸ਼ਾਂ ਲਈ ਕੰਮ ਨੂੰ ਛਾਪਿਆ ਅਤੇ ਸਾਂਝਾ ਕੀਤਾ ਜਾ ਸਕਦਾ ਹੈ।ਸਾਡੇ ਨਿਊਜ਼ਲੈਟਰ ਲਈ ਸਾਈਨ ਅੱਪ ਕਰੋ
ਨਵੇਂ ਪ੍ਰਕਾਸ਼ਨ ਕਦੋਂ ਉਪਲਬਧ ਹੋਣ ਬਾਰੇ ਜਾਣਨ ਵਾਲੇ ਪਹਿਲੇ ਬਣੋ!
