ਚਮਤਕਾਰਾਂ ਦਾ ਇੱਕ ਦਿਨ

ਚਮਤਕਾਰਾਂ ਦਾ ਇੱਕ ਦਿਨ

ਸੰਖੇਪ

ਵਿਮਲ ਦੇ ਆਪਣੀ ਪਤਨੀ ਨਾਲ ਤਣਾਅਪੂਰਨ ਸਬੰਧ ਵਿਗੜਦੇ ਜਾ ਰਹੇ ਸਨ। ਪਰ ਇੱਕ ਦਿਨ, ਉਸਨੇ ਸਬਤ ਬਾਰੇ ਸਿੱਖਿਆ, ਜੋ ਸਿਰਜਣਹਾਰ ਪਰਮੇਸ਼ੁਰ ਦੇ ਸਨਮਾਨ ਵਿੱਚ ਇੱਕ ਖਾਸ ਪਵਿੱਤਰ ਦਿਨ ਸੀ। ਉਸ ਨੇ ਪ੍ਰਭੂ ਯਿਸੂ ਦੀ ਕਿਤਾਬ ਨੂੰ ਪੜ੍ਹਨਾ ਸ਼ੁਰੂ ਕੀਤਾ ਅਤੇ ਹਰ ਹਫ਼ਤੇ ਸਬਤ ਦਾ ਦਿਨ ਮਨਾਇਆ। ਹੌਲੀ-ਹੌਲੀ ਵਿਮਲ ਦਾ ਗੁੱਸਾ ਦੂਰ ਹੋ ਗਿਆ ਅਤੇ ਉਸ ਦੇ ਵਿਆਹ ਵਿਚ ਕੁਝ ਖਾਸ ਹੋਣ ਲੱਗਾ।

ਟਾਈਪ ਕਰੋ

Tract

ਪ੍ਰਕਾਸ਼ਕ

Sharing Hope Publications

ਵਿੱਚ ਉਪਲਬਧ ਹੈ

19 ਭਾਸ਼ਾਵਾਂ

ਪੰਨੇ

6

ਡਾਊਨਲੋਡ ਕਰੋ

ਵਿਮਲ ਨੇ ਆਪਣਾ ਆਟੋ-ਰਿਕਸ਼ਾ ਸੜਕ ਦੇ ਇੱਕ ਪਾਸੇ ਖੜ੍ਹਾ ਕੀਤਾ। ਹਾਲਾਂਕਿ ਉਸ ਕੋਲ ਦਿਨ ਭਰ ਬਹੁਤ ਸਾਰੀਆਂ ਸਵਾਰੀਆਂ ਮਿਲੀਆਂ, ਪਰ ਉਹ ਖੁਸ਼ ਨਹੀਂ ਸੀ। ਉਹ ਆਪਣੇ ਵਿਆਹ ਬਾਰੇ ਸੋਚਣਾ ਬੰਦ ਨਹੀਂ ਕਰ ਸਕਿਆ। ਉਨ੍ਹਾਂ ਦਾ ਵਿਆਹ ਟੁੱਟ ਰਿਹਾ ਸੀ!

ਉਸਨੂੰ ਆਪਣੀ ਪਤਨੀ, ਸੀਮਾ ਨਾਲ ਪਿਆਰ ਸੀ—ਪਰ ਉਹ ਖੁੱਦ ਨੂੰ ਹਰ ਰੋਜ਼ ਉਸ ਨੂੰ ਕੁੱਟਣ ਤੋਂ ਨਹੀਂ ਰੋਕ ਸਕਦਾ ਸੀ। ਉਹ ਉਸਨੂੰ ਬਹੁਤ ਗੁੱਸਾ ਚੜਾਉਂਦੀ ਹੈ। ਉਹ ਇਹ ਨਹੀਂ ਕਰਨਾ ਚਾਹੁੰਦਾ ਸੀ, ਪਰ ਅਜਿਹਾ ਹੋਜਾਂਦਾ ਸੀ।

ਧਾਰਮਿਕ ਰੀਤੀ ਰਿਵਾਜਾਂ ਦੇ ਦੌਰਾਨ, ਸੀਮਾ ਨੂੰ ਦੁਸ਼ਟ ਆਤਮਾਵਾਂ ਦੁਆਰਾ ਜਕੜਿਆ ਗਿਆ ਅਤੇ ਉਹ ਜੰਗਲੀ ਰੂਪ ਵਿੱਚ ਨੱਚਦੀ, ਆਪਣੇ ਸਰੀਰ ਉੱਤੇ ਕਾਬੂ ਨਾ ਹੁੰਦਾ, ਅਤੇ ਆਪਣੇ ਕੱਪੜੇ ਪਾੜ ਦਿੰਦੀ। ਵਿਮਲ ਨੂੰ ਇਹ ਪਸੰਦ ਨਹੀਂ ਸੀ ਕਿ ਉਹ ਆਪਣੇ ਆਪ ‹ਤੇ ਕਾਬੂ ਗੁਆ ਲੈਂਦੀ। ਉਸਨੇ ਉਸਨੂੰ ਕਿਹਾ ਕਿ ਰੀਤੀਆਂ ਨੂੰ ਕਰਨਾ ਬੰਦ ਕਰ, ਪਰ ਉਹ ਇੱਕ ਨਾ ਸੁਣਦੀ। ਉਹ ਫਟੇ ਕੱਪੜਿਆਂ ਮੂੰਹ ਉੱਤੇ ਜਾਨਵਰਾਂ ਦੀਆਂ ਬਲੀਆਂ ਦੁਆਰਾ ਲੱਗੇ ਖੂਨ ਨਾਲ ਘਰ ਆਉਂਦੀ, ਅਤੇ ਵਿਮਲ ਗੁੱਸੇ ਹੁੰਦਾ ਅਤੇ ਉਸਨੂੰ ਕੁੱਟਦਾ।

ਸੀਮਾ ਦੋ ਵਾਰ ਗਰਭਵਤੀ ਹੋਈ ਪਰ ਉਸ ਦੇ ਸਨਕੀ ਰੀਤੀ ਰਿਵਾਜਾਂ ਕਾਰਨ ਬੱਚਾ ਗਿਰ ਗਿਆ। ਉਹ ਜ਼ਿਆਦਾ ਤੋਂ ਜ਼ਿਆਦਾ ਜ਼ਿੱਦੀ ਹੋ ਗਈ, ਅਤੇ ਵਿਮਲ ਗੁੱਸੇ, ਉਦਾਸ, ਅਤੇ ਅਪਰਾਧੀ ਮਹਿਸੂਸ ਕਰਨ ਲੱਗ ਪਿਆ।

ਇੱਕ ਬਿਹਤਰ ਤਰੀਕਾ

ਜਿਵੇਂ ਵਿਮਲ ਆਪਣੇ ਆਟੋ-ਰਿਕਸ਼ਾ ਵਿੱਚ ਬੈਠਾ, ਉਸਨੇ ਬੇਸਬਰੀ ਨਾਲ ਬਿਹਤਰ ਰਾਹ ਦੀ ਇੱਛਾ ਜਤਾਈ। ਅਚਾਨਕ, ਉਸਨੂੰ ਸੜਕ ਦੇ ਕੋਲ ਬਿਲਡਿੰਗ ਅੰਦਰੋਂ ਅਵਾਜ਼ਾਂ ਸੁਣਾਈ ਦਿੱਤੀਆਂ। ਉਸ ਅੰਦਰ ਬੱਚੇ ਅਤੇ ਬਾਲਗ ਸਨ, ਅਤੇ ਉਹ ਸੁਣ ਰਹੇ ਸਨ ਜਦੋਂ ਕੋਈ ਕਹਾਣੀ ਸੁਣਾ ਰਿਹ ਸੀ।

ਕਹਾਣੀਕਾਰ ਨੇ ਇੱਕ ਆਦਮੀ ਬਾਰੇ ਗੱਲ ਕੀਤੀ ਜੋ ਆਪਣੀਆਂ ਮੁਸੀਬਤਾਂ ਤੋਂ ਦੂਰ ਭੱਜ ਰਿਹਾ ਸੀ। ਉਸਨੇ ਆਪਣੇ ਜੁੜਵਾ ਭਰਾ ਨੂੰ ਧੋਖਾ ਦਿੱਤਾ ਅਤੇ ਉਸਨੂੂੰ ਐਨਾਂ ਨੁਕਸਾਨ ਪਹੁੰਚਾਇਆ ਕਿ ਉਸਨੂੰ ਆਪਣੀ ਜਾਨ ਦਾ ਡਰ ਪੈ ਗਿਆ। ਜਦੋਂ ਉਹ ਦੂਰ ਭੱਜ ਗਿਆ, ਉਹ ਜੰਗਲ ਵਿੱਚ ਸੋਣ ਲਈ ਰੁਕਿਆ। ਉਸ ਕੋਲ ਸਿਰਹਾਣੇ ਵਜੋਂ ਪੱਥਰ ਤੋਂ ਇਲਾਵਾ ਕੁੱਝ ਵੀ ਆਰਾਮ ਕਰਨ ਲਈ ਨਹੀਂ ਸੀ। ਉਸ ਨੇ ਆਪਣੇ ਪਰਿਵਾਰ ਨੂੰ ਤੋੜਨ ਲਈ ਜੋ ਕੀਤਾ ਸੀ ਉਸ ਲਈ ਉਸ ਨੇ ਇਕੱਲਾ ਮਹਿਸੂਸ ਕੀਤਾ ਅਤੇ ਅਫ਼ਸੋਸ ਕੀਤਾ।

ਵਿਮਲ ਨੇ ਧਿਆਨ ਨਾਲ ਸੁਣਿਆ। ਉਹ ਜਾਣਦਾ ਸੀ ਕਿ ਕਿਵੇਂ ਇਸ ਆਦਮੀ ਨੂੰ ਮਹਿਸੂਸ ਹੋਇਆ ਹੋਵੇਗਾ।

ਕਹਾਣੀਕਾਰ ਬੋਲਦਾ ਰਿਹਾ। ਜਿਵੇਂ ਉਹ ਆਦਮੀ ਸੁੱਤਾ, ਉਸਨੂੰ ਸੁਪਨਾ ਆਇਆ। ਉਸਨੇ ਸਵਰਗ ਤੱਕ ਜਾਣ ਵਾਲੀ ਇੱਕ ਪੌੜੀ ਦੇਖੀ। ਦੂਤ ਪੌੜੀ ਦੇ ਉੱਪਰ ਅਤੇ ਹੇਠਾਂ ਆਉਂਦੇ-ਜਾਂਦੇ, ਜਿਵੇਂ ਉਹ ਇਸ ਉਦਾਸ, ਟੁੱਟ ਚੁੱਕੇ ਆਦਮੀ ਤੱਕ ਦੁਆਵਾਂ ਲਿਆ ਰਹੇ ਹੋਣ। ਜਦੋਂ ਉਹ ਉੱਠਿਆ, ਉਹ ਖੁਸ਼ ਸੀ। ਉਸ ਨੇ ਉਸ ਪੱਥਰ ਨਾਲ ਆਪਣੇ ਪਰਮੇਸ਼ੁਰ ਦੀ ਯਾਦਗਾਰ ਬਣਾਈ ਜਿਸ ਨੂੰ ਉਸ ਨੇ ਸਿਰਹਾਣੇ ਵਜੋਂ ਵਰਤਿਆ ਸੀ। ਪੌੜੀ ਦੇ ਦ੍ਰਿਸ਼ ਨੇ ਉਸਨੂੰ ਇੱਕ ਵਾਰ ਫਿਰ ਪਰਮੇਸ਼ੁਰ ਨਾਲ ਜੁੜੇ ਹੋਣਾ ਮਹਿਸੂਸ ਕਰਵਾਇਆ, ਅਤੇ ਉਹ ਜਾਣਦਾ ਸੀ ਕਿ ਸੱਭ ਸਹੀ ਹੋ ਜਾਵੇਗਾ।

ਇੱਕ ਨਵੀਂ ਕਿਤਾਬ

ਜਦੋਂ ਲੋਕ ਚਲੇ ਗਏ, ਵਿਮਲ ਸ਼ਰਮਾਉਂਦਿਆਂ ਬਿਲਡਿੰਗ ਵਿੱਚ ਦਾਖਿਲ ਹੋਇਆ।

“ਸਬਤ ਮੁਬਾਰਕ ਕਹਿ ਕੇ,” ਕਹਾਣੀਕਾਰ ਨੇ ਉਸਨੂੰ ਨਮਸਕਾਰ ਕੀਤਾ।

“ਸਬਤ ਕੀ ਹੈ?” ਵਿਮਲ ਨੇ ਦਿਲਚਸਪੀ ਨਾਲ ਪੁੱਛਿਆ।

“ਅਸੀਂ ਰਚਨਾਕਾਰ ਪਰਮੇਸ਼ੁਰ ਦੀ ਬੰਦਗੀ ਕਰਦੇ ਹਾਂ,” ਕਹਾਣੀਕਾਰ ਨੇ ਜਵਾਬ ਦਿੱਤਾ। “ਅਤੇ ਉਹ ਸਾਨੂੰ ਸਬਤ ਉੱਤੇ ਅਰਾਧਨਾ ਕਰਨ ਲਈ ਕਹਿੰਦਾ ਹੈ, ਹਫਤੇ ਦਾ ਸੱਤਵਾਂ ਦਿਨ, ਕਿਉਂਕਿ ਉਸਨੇ ਦੁਨੀਆ ਛੇ ਦਿਨਾਂ ਵਿੱਚ ਬਣਾ ਦਿੱਤੀ। ਜਿਵੇਂ ਮਨੁੱਖ ਦੀ ਸੁਪਨੇ ਵਿੱਚ ਪੌੜੀ ਸਵਰਗ ਅਤੇ ਧਰਤੀ ਨਾਲ ਜੁੜੀ ਹੈ, ਸਬਤ ਹੀ ਉਹ ਹਫਤੇ ਦਾ ਪਵਿੱਤਰ ਦਿਨ ਹੈ ਜੋ ਸਾਨੂੰ ਪਰਮੇਸ਼ੁਰ ਨਾਲ ਜੋੜਦਾ ਹੈ। ਜਦੋਂ ਅਸੀਂ ਇਸ ਦਿਨ ਬੰਦਗੀ ਕਰਦੇ ਹਾਂ, ਅਸੀਂ ਸਿਰਜਣਹਾਰ ਪਰਮੇਸ਼ੁਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹਾਂ ਅਤੇ ਉਸ ਦੀਆਂ ਅਸੀਸਾਂ ਪ੍ਰਾਪਤ ਕਰਦੇ ਹਾਂ।

ਵਿਮਲ ਜੁੜਵਾਂ ਭਰਾਵਾਂ ਦੀ ਕਹਾਣੀ ਤੋਂ ਭਾਵੂਕ ਹੋ ਗਿਆ। “ਤੁਹਾਨੂੰ ਇਹ ਕਹਾਣੀ ਕਿੱਥੋਂ ਮਿਲੀ?”

“ਇਹ ਬਾਈਬਲ ਤੋਂ ਹੈ, ਪ੍ਰਭੂ ਯਿਸ਼ੂ ਮਸੀਹ ਦੀ ਕਿਤਾਬ,” ਕਹਾਣੀਕਾਰ ਨੇ ਸ਼ੈਲਫ ਤੋਂ ਕਿਤਾਬ ਚੁੱਕੀ ਅਤੇ ਵਿਮਲ ਨੂੰ ਦੇ ਦਿੱਤੀ। “ਤੁਸੀਂ ਇੱਥੋਂ ਕਹਾਣੀ ਪੜ੍ਹ ਸਕਦੇ ਹੋ।”

ਵਿਮਲ ਨੇ ਆਦਮੀ ਦਾ ਧੰਨਵਾਦ ਕੀਤਾ ਅਤੇ ਆਪਣੀ ਨਵੀਂ ਕਿਤਾਬ ਨਾਲ ਘਰ ਚਲਾ ਗਿਆ। ਪੜ੍ਹਦੇ ਹੋਏ ਉਸਨੂੰ ਸ਼ਾਂਤ ਮਹਿਸੂਸ ਹੋਇਆ, ਅਤੇ ਉਹ ਅਗਲੇ ਸ਼ਨੀਵਾਰ ਵਾਪਿਸ ਆਇਆ। ਜਿਵੇਂ ਉਹ ਸ਼ਾਂਤੀ ਨਾਲ ਬੈਠਾ ਅਤੇ ਰਚਨਾਕਾਰ ਪਰਮੇਸ਼ੁਰ ਅੱਗੇ ਇਹ ਪਵਿੱਤਰ ਦਿਨ ਪ੍ਰਾਰਥਨਾ ਕੀਤੀ, ਉਸ ਦੇ ਦਿਲ ਵਿਚ ਕੁਝ ਅਦਭੁਤ ਹੋਣ ਲੱਗਾ।

ਬਦਲਿਆ ਇੰਨਸਾਨ

ਇੱਕ ਦਿਨ, ਜਦੋਂ ਵਿਮਲ ਨੇ ਆਪਣੀ ਨਵੀਂ ਕਿਤਾਬ ਪੜ੍ਹੀ, ਉਸਨੂੰ ਇੱਕ ਆਇਤ ਮਿਲੀ ਜਿਸ ਵਿੱਚ ਕਿਹਾ ਗਿਆ ਸੀ, “ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ੁਰ ਦਾ ਮੰਦਰ ਹੋ ਅਤੇ ਤੁਹਾਡੇ ਵਿੱਚ ਪਰਮੇਸ਼ੁਰ ਦੀ ਆਤਮਾ ਵਸਦਾ ਹੈ?” (1 ਕੁਰਿੰਥੀਆਂ 3:16)ਉਸ ਦੇ ਮਨ ਵਿਚ ਇਕਦਮ ਚਾਨਣ ਹੋ ਗਿਆ। ਕਿਉਂਕਿ ਸਰੀਰ ਪਰਮੇਸ਼ੁਰ ਦੀ ਮੰਦਰ ਹੈ, ਉਸਨੇ ਸੋਚਿਆ, ਕਿਸੇ ਕੋਲ ਇਸਨੂੰ ਨੁਕਸਾਨ ਪਹੁੰਚਾਉਣ ਦਾ ਹੱਕ ਨਹੀਂ ਹੈ। ਮੈਨੂੰ ਆਪਣੀ ਪਤਨੀ ਨੂੰ ਹੋਰ ਨਹੀਂ ਕੁੱਟਣਾ ਚਾਹੀਦਾ।

ਉਸਨੇ ਪਹਿਲਾਂ ਵੀ ਕਈ ਵਾਰ ਰੁੱਕਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਾਰ ਇਹ ਵਾਕਿਈ ਕੰਮ ਕਰ ਗਿਆ। ਉਸਨੂੰ ਪਤਾ ਸੀ ਕਿ ਬਾਈਬਲ ਪੜ੍ਹਣਾ ਅਤੇ ਸਬਤ ਦੇ ਦਿਨ ਉਪਾਸਨਾ ਕਰਨ ਨੇ ਉਸਨੂੰ ਰਚਨਾਕਾਰ ਪਰਮੇਸ਼ੁਰ ਨਾਲ ਜੋੜ ਦਿੱਤਾ ਸੀ, ਜਿਸਨੇ ਉਸਦੇ ਮੰਨ ਨੂੰ ਬਦਲਣ ਵਿੱਚ ਮੱਦਦ ਕੀਤੀ। ਅਜਿਹਾ ਮਹਿਸੂਸ ਹੋਇਆ ਜਿਵੇਂ ਰੂਹਾਨੀ ਹੱਥ ਨੇ ਉਸਦੀ ਛਾਤੀ ਵਿੱਚੋਂ ਪੱਥਰ ਹੋ ਚੁੱਕਾ ਦਿਲ ਕੱਢ ਲਿਆ ਹੋਵੇ ਅਤੇ ਇਸਦੀ ਜਗ੍ਹਾ ਦਿਆਲਤਾ ਦਾ ਦਿਲ ਲਗਾ ਦਿੱਤਾ ਹੋਵੇ।

ਇੱਕਠੇ ਹੋਣਾ!

ਕਈ ਸਾਲਾਂ ਤੱਕ, ਵਿਮਲ ਨੇ ਪਵਿੱਤਰ ਸਬਤ ਦੇ ਦਿਨ ਰਚਨਾਕਾਰ ਪਰਮੇਸ਼ੁਰ ਦੀ ਉਪਾਸਨਾ ਕਰਨੀ ਜਾਰੀ ਰੱਖੀ। ਹੋਲੀ-ਹੋਲੀ, ਸੀਮਾ ਨੇ ਆਪਣੇ ਪਤੀ ਵਿੱਚ ਬਦਲਾਅ ਦੇਖਿਆ। ਉਹ ਉਸਨੂੰ ਹੁਣ ਨਹੀਂ ਮਾਰਦਾ ਸੀ। ਇਸ ਦੀ ਬਜਾਏ, ਉਹ ਦਿਆਲੂ ਅਤੇ ਨੇਕ ਸੀ।

ਹੁਣ ਤੱਕ, ਸੀਮਾ ਬਹੁਤ ਥੱਕ ਗਈ ਸੀ ਅਤੇ ਉਦਾਸ ਸੀ। ਉਸਨੇ ਦੇਖਿਆ ਕਿ ਵਿਮਲ ਪ੍ਰਭੂ ਯਿਸੂ ਮਸੀਹ ਦੀ ਕਿਤਾਬ ਪੜ੍ਹ ਕੇ ਅਤੇ ਸ਼ਨੀਵਾਰ ਨੂੰ ਉਸਦੀ ਉਪਾਸਨਾ ਤੋਂ ਘਰ ਵਾਪਸ ਆਉਣ ਤੋਂ ਬਾਅਦ ਹਮੇਸ਼ਾਂ ਬਹੁਤ ਸ਼ਾਂਤ ਦਿਖਾਈ ਦਿੰਦਾ ਸੀ। ਆਖਿਰਕਾਰ, ਜਦੋਂ ਉਸਨੇ ਉਸਨੂੰ ਪੁੱਛਿਆ ਕਿ ਕੀ ਉਹ ਉਸਦੇ ਨਾਲ ਜਾਣਾ ਚਾਹੁੰਦੀ ਹੈਂ, ਤਾਂ ਉਹ ਮੰਨ ਗਈ।

“ਸਬਤ ਸਾਡੇ ਪਰਿਵਾਰ ਲਈ ਖਾਸ ਪਵਿੱਤਰ ਦਿਨ ਹੈ,” ਵਿਮਲ ਨੇ ਕਿਹਾ। “ਇਹ ਉਹ ਦਿਨ ਹੈ ਜਦੋਂ ਪਰਮਾਤਮਾ ਸਾਨੂੰ ਉਸ ਨਾਲ ਜੁੜਣ ਦਾ ਸੱਦਾ ਦਿੰਦਾ ਹੈ। ਜਦੋਂ ਅਸੀਂ ਉਸ ਨਾਲ ਇਸ ਰਾਹੀਂ ਜੁੜਦੇ ਹਾਂ, ਉਹ ਚਮਤਕਾਰ ਕਰਦਾ ਹੈ। ਮੈਂ ਜਾਣਦਾ ਹਾਂ ਕਿ ਅੱਜ ਮੇਰੀ ਪਤਨੀ ਅਤੇ ਮੇਰਾ ਖੁਸ਼ੀਆਂ ਭਰਿਆ ਵਿਆਹੁਤਾ ਜੀਵਨ ਹੈ ਕਿਉਂਕਿ ਮੈਂ ਹਰ ਰੋਜ਼ ਅਤੇ ਖਾਸ ਕਰਕੇ ਸਬਤ ਦੇ ਦਿਨ ਰਚਨਾਕਾਰ ਪਰਮੇਸ਼ੁਰ ਦੀ ਉਪਾਸਨਾ ਕਰਨੀ ਸਿੱਖੀ। ਸਬਤ ਦੀਆਂ ਬਰਕਤਾਂ ਸਾਨੂੰ ਪਰਮੇਸ਼ੁਰ ਅਤੇ ਇੱਕ ਦੂਜੇ ਦੇ ਨੇੜੇ ਲੈ ਜਾਂਦੀਆਂ ਹਨ।”

ਅੱਜ, ਵਿਮਲ ਅਤੇ ਸੀਮਾ ਦੋ ਪੁੱਤਰਾਂ ਨਾਲ ਸੁਖੀ ਵਿਆਹੁਤਾ ਜੀਵਨ ਬਿਤਾ ਰਹੇ ਹਨ। ਉਹ ਆਪਣੇ ਸਾਰੇ ਗੁਆਂਢੀਆਂ ਨੂੰ ਸਬਤ ਦੇ ਦਿਨ ਦੀਆਂ ਬਰਕਤਾਂ ਬਾਰੇ ਦੱਸਦੇ ਹਨ।

ਜੇ ਤੁਸੀਂ ਸਬਤ ਬਾਰੇ ਜਾਂ ਬਾਈਬਲ ਹਾਸਿਲ ਕਰਨ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਕਿਰਪਾ ਕਰਕੇ ਇਸ ਪੇਪਰ ਦੇ ਪਿਛੇ ਜਾਣਕਾਰੀ ਉੱਤੇ ਸਾਡੇ ਨਾਲ ਸੰਪਰਕ ਕਰੋ।

Copyright © ਬਿਨਾਂ ਇਜਾਜ਼ਤ ਦੇ ਗੈਰ-ਵਪਾਰਕ ਉਦੇਸ਼ਾਂ ਲਈ ਕੰਮ ਨੂੰ ਛਾਪਿਆ ਅਤੇ ਸਾਂਝਾ ਕੀਤਾ ਜਾ ਸਕਦਾ ਹੈ।
ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ® ਤੋਂ ਲਿਆ ਗਿਆ ਪੋਥੀ। ਬ੍ਰਿਜ ਕਨੈਕਟੀਵਿਟੀ ਸਲਿਊਸ਼ਨਜ਼ ਪ੍ਰਾਈਵੇਟ ਲਿ। ਲਿਮਿਟੇਡ © 2019। ਦੀ ਇਜਾਜ਼ਤ ਨਾਲ ਵਰਤਿਆ ਗਿਆ ਹੈ। ਸਾਰੇ ਹੱਕ ਰਾਖਵੇਂ ਹਨ। 

ਸਾਡੇ ਨਿਊਜ਼ਲੈਟਰ ਲਈ ਸਾਈਨ ਅੱਪ ਕਰੋ

ਨਵੇਂ ਪ੍ਰਕਾਸ਼ਨ ਕਦੋਂ ਉਪਲਬਧ ਹੋਣ ਬਾਰੇ ਜਾਣਨ ਵਾਲੇ ਪਹਿਲੇ ਬਣੋ!

newsletter-cover