ਪਰਮੇਸ਼ੁਰ ਦੇ ਖਾਸ ਲੋਕ

ਪਰਮੇਸ਼ੁਰ ਦੇ ਖਾਸ ਲੋਕ

ਸੰਖੇਪ

ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦੱਸਿਆ ਕਿ ਉਹ ਆਉਣ ਵਾਲੇ ਯੁੱਗ ਵਿੱਚ ਇੱਕ ਸੰਪੂਰਣ ਸੰਸਾਰ ਨੂੰ ਕਿਵੇਂ ਦੁਬਾਰਾ ਬਣਾਏਗਾ। ਉਸ ਦੇ ਖਾਸ ਲੋਕ ਸਦਾ ਲਈ ਉੱਥੇ ਰਹਿਣਗੇ। ਇਹ ਖਾਸ ਲੋਕ ਕੌਣ ਹਨ? ਬਾਈਬਲ ਉਨ੍ਹਾਂ ਨੂੰ “ਬਕੀਏ” ਕਹਿੰਦੀ ਹੈ। ਇਹ ਪੈਂਫਲੈਟ ਬਾਕੀ ਬਚੇ ਲੋਕਾਂ ਦਾ ਸੰਖੇਪ ਵਰਣਨ ਦਿੰਦਾ ਹੈ ਅਤੇ ਸਾਨੂੰ ਦੱਸਦਾ ਹੈ ਕਿ ਉਹ ਕਿਹੜੀ ਘਟਨਾ ਦੇਖਣ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ।

ਡਾਊਨਲੋਡ ਕਰੋ

ਇੱਕ ਕਹਾਣੀ ਇੱਕ ਵਿਅਕਤੀ ਦੀ ਹੈ ਜਿਸਨੇ ਲੰਬੀ ਯਾਤਰਾ ਉੱਤੇ ਜਾਣ ਤੋਂ ਪਹਿਲਾਂ ਆਪਣੇ ਸੇਵਕਾਂ ਨੂੰ ਇਕੱਠਾ ਕੀਤਾ। ਇੱਕ ਸੇਵਕ ਨੂੰ, ਉਸਨੇ ਪੈਸਿਆਂ ਦਾ ਵੱਡਾ ਬੈਗ ਦਿੱਤਾ; ਦੂਸਰੇ ਸੇਵਕ ਨੂੰ, ਪੈਸਿਆਂ ਦਾ ਦਰਮਿਆਨੇ-ਆਕਾਰ ਦਾ ਬੈਗ ਦਿੱਤਾ; ਅਤੇ ਤੀਸਰੇ ਸੇਵਕ ਨੂੰ, ਪੈਸਿਆਂ ਦਾ ਬਹੁਤ ਛੋਟਾ ਬੈਗ ਦਿੱਤਾ—ਹਰੇਕ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ। ਉਸਨੇ ਉਹਨਾਂ ਨੂੰ ਕਿਹਾ ਕਿ ਉਸਦੇ ਜਾਣ ਮਗਰੋਂ ਉਹਨਾਂ ਨੂੰ ਇਸ ਸੰਪਤੀ ਦੀ ਦੇਖਭਾਲ ਕਰਨੀ ਹੋਵੇਗੀ। ਫਿਰ ਉਹ ਚਲਾ ਗਿਆ।

ਪਹਿਲੇ ਚੇਲੇ ਨੇ ਉਹ ਪੈਸੇ ਲਏ ਅਤੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਉਸੇ ਤਰ੍ਹਾਂ, ਦੂਸਰੇ ਚੇਲੇ ਨੇ ਕਾਰੋਬਾਰ ਵਿੱਚ ਪੈਸੇ ਵਰਤ ਲਏ। ਉਹਨਾਂ ਨੇ ਸਖਤ ਮਿਹਨਤ ਕੀਤੀ, ਅਤੇ ਜਲਦੀ ਹੀ ਉਹਨਾਂ ਨੇ ਉਹ ਰਕਮ ਦੁਗਣੀ ਕਰ ਦਿੱਤੀ। 

ਪਰ ਤੀਸਰਾ ਸੇਵਕ, ਜਿਸ ਕੋਲ ਪੈਸਿਆਂ ਦਾ ਬਹੁਤ ਛੋਟਾ ਬੈਗ ਸੀ, ਕੁੱਝ ਵੱਖਰਾ ਸੀ। ਉਸਨੇ ਜ਼ਮੀਨ ਵਿੱਚ ਇੱਕ ਟੋਆ ਪੁੱਟਿਆ ਅਤੇ ਸੁਰੱਖਿਅਤ ਰੱਖਣ ਲਈ ਪੈਸੇ ਦੱਬ ਦਿੱਤੇ—ਫਿਰ ਉਸਨੇ ਆਰਾਮ ਕੀਤਾ, ਮਾਲਕ ਦੇ ਦੂਰ ਰਹਿਣ ਦੌਰਾਨ ਕਈ ਆਲਸੀ ਸਾਲਾਂ ਦਾ ਆਨੰਦ ਮਾਣਿਆ।

ਆਖਿਰਕਾਰ, ਮਾਲਕ ਵਾਪਿਸ ਆਇਆ। ਪਹਿਲੇ ਦੋ ਚੇਲਿਆਂ ਨੇ ਉਸਨੂੰ ਦਿਖਾਇਆ ਕਿ ਕਿਵੇਂ ਉਹਨਾਂ ਨੇ ਸਖਤ ਮਿਹਨਤ ਕੀਤੀ ਅਤੇ ਉਸਦੀ ਸੰਪਤੀ ਨੂੰ ਦੁਗਣਾ ਕੀਤਾ। ਉਸਨੇ ਕਿਹਾ, “ਬਹੁਤ ਵਧੀਆ! ਤੁਸੀਂ ਚੰਗੇ ਅਤੇ ਵਫ਼ਾਦਾਰ ਸੇਵਕ ਹੋ। ਤੁਸੀਂ ਆਪਣੇ ਆਪ ਨੂੰ ਛੋਟੇ-ਛੋਟੇ ਮਾਮਲਿਆਂ ਵਿੱਚ ਸਾਬਤ ਕੀਤਾ ਹੈ, ਅਤੇ ਹੁਣ ਮੈਂ ਤੁਹਾਨੂੰ ਵੱਡੇ ਮਾਮਲਿਆਂ ਵਿੱਚ ਤੈਅ ਕਰਾਂਗਾ।” ਫਿਰ ਉਸ ਨੇ ਉਨ੍ਹਾਂ ਨੂੰ ਇਨਾਮ ਦਿੱਤਾ।

ਤੀਜਾ ਸੇਵਕ ਰੋਂਦਾ ਹੋਇਆ ਅਤੇ ਸ਼ਰਮਿੰਦਾ ਹੋਇਆ ਅੱਗੇ ਆਇਆ। “ਮਾਲਕ,” ਉਸਨੇ ਕਿਹਾ, “ਮੈਂ ਜਾਣਦਾ ਸੀ ਕਿ ਤੁਸੀਂ ਇੱਕ ਸਖ਼ਤ ਆਦਮੀ ਹੋ, ਜਿੱਥੇ ਤੁਸੀਂ ਬੀਜਿਆ ਨਹੀਂ ਸੀ ਉੱਥੇ ਵੱਢਦੇ ਹੋ ਅਤੇ ਜਿੱਥੇ ਤੁਸੀਂ ਬੀਜ ਨਹੀਂ ਖਿਲਾਰਿਆ ਉੱਥੇ ਇਕੱਠਾ ਕਰਦੇ ਹੋ। ਮੈਂ ਡਰਿਆ ਹੋਇਆ ਸੀ, ਸੋ ਮੈਂ ਗਿਆ ਅਤੇ ਤੁਹਾਡੇ ਪੈਸੇ ਜਮੀਨ ਵਿੱਚ ਲੁਕਾ ਦਿੱਤੇ। ਇਹ, ਤੁਹਾਡੇ ਸਾਹਮਣੇ ਜੋ ਤੁਹਾਡਾ ਸੀ—ਇਸ ਵਿੱਚੋਂ ਕੁੱਝ ਵੀ ਗੁਆਚਿਆ ਨਹੀਂ ਹੈ।” ਪਰ ਮਾਲਕ ਗੁੱਸੇ ਸੀ ਕਿਉਂਕਿ ਉਹ ਜਾਣਦਾ ਸੀ ਕਿ ਆਲਸੀ ਚੇਲੇ ਨੇ ਕੁੱਝ ਨਹੀਂ ਸੀ ਕੀਤਾ ਜਦੋਂ ਉਹ ਗਿਆ ਹੋਇਆ ਸੀ। ਉਸਨੇ ਇਹ ਪੈਸੇ ਲਏ, ਅਤੇ ਉਸ ਸੇਵਕ ਨੂੰ ਦਿੱਤੇ ਜਿਸਨੇ ਇਮਾਨਦਾਰੀ ਨਾਲ ਕੰਮ ਕੀਤਾ ਸੀ, ਅਤੇ ਬੇਈਮਾਨ ਸੇਵਕ ਨੂੰ ਸਜ਼ਾ ਵਾਲੀ ਜਗ੍ਹਾ ਭੇਜ ਦਿੱਤਾ।

ਇੱਕ ਉੱਤਮ ਰਾਜ

ਇਹ ਕਹਾਣੀ ਪ੍ਰਭੂ ਯਿਸੂ ਮਸੀਹ, ਮਹਾਨ ਸਿੱਖਿਅਕ ਅਤੇ ਕਹਾਣੀਕਾਰ ਦੁਆਰਾ ਦੱਸੀ ਗਈ ਸੀ। ਉਹਨਾਂ ਦੀ ਕਿਤਾਬ, ਬਾਈਬਲ, ਸਾਨੂੰ ਦੱਸਦੀ ਹੈ ਕਿ ਉਹ ਬੱਦਲਾਂ ਵਿੱਚੋਂ ਇੱਕ ਦਿਨ ਉਤਰਨਗੇ ਅਤੇ ਸਿਰਫ ਆਪਣੇ ਖਾਸ ਲੋਕਾਂ, ਆਪਣੇ ਚੇਲਿਆਂ ਨੂੰ ਮਹਾਨ ਇਨਾਮ ਦੇਵੇਗਾ, ਜੋ ਉਸ ਨਾਲ ਇਮਾਨਦਾਰ ਰਹੇ ਹਨ। ਪਰ ਉਹ ਜੋ ਉਸਦੀ ਵਾਪਸੀ ਲਈ ਤਿਆਰ ਨਹੀਂ ਹਨ ਬਹੁਤ ਨਿਰਾਸ਼ ਹੋਣਗੇ।

ਪਰਮੇਸ਼ੁਰ ਦੇ ਇਮਾਨਦਾਰ ਸੇਵਕਾਂ ਲਈ ਇਹ ਮਹਾਨ ਇਨਾਮ ਕੀ ਹੈ? ਪ੍ਰਭੂ ਯਿਸ਼ੂ ਮਸੀਹ ਨੇ ਸਾਨੂੰ ਉਸ ਜਗ੍ਹਾ ਲਿਜਾਉਣ ਦਾ ਵਾਅਦਾ ਕੀਤਾ ਹੈ ਜਿਸ ਨੂੰ “ਪਰਮੇਸ਼ੁਰ ਦਾ ਰਾਜ” ਕਹਿੰਦੇ ਹਨ। ਇਹ ਰਾਜ ਉਹ ਜਗ੍ਹਾ ਹੈ ਜਿੱਥੇ ਰਚਨਾਕਾਰ ਪਰਮੇਸ਼ੁਰ ਰਹਿੰਦੇ ਹਨ। ਇਹ ਉੱਤਮ ਜਗ੍ਹਾ ਹੈ ਜਿੱਥੇ ਹਰੇਕ ਕੋਈ ਪੂਰੀ ਤਰ੍ਹਾਂ ਖੁਸ਼ ਹੈ ਅਤੇ ਜਿੱਥੇ ਪਰਮੇਸ਼ੁਰ ਮਨੁੱਖਤਾ ਨਾਲ ਰਹਿੰਦੇ ਹਨ। ਇਸ ਰਾਜ ਵਿੱਚ ਲੋਕ ਪਰਮੇਸ਼ੁਰ ਦੇ ਕਾਨੂੰਨ ਅਤੇ ਇੱਕ ਦੂਸਰੇ ਨਾਲ ਇਕਸਾਰਤਾ ਵਿੱਚ ਰਹਿੰਦੇ ਹਨ। ਉੱਥੇ ਕੋਈ ਦੁੱਖ, ਦਰਦ, ਜਾਂ ਮੌਤ ਨਹੀਂ ਹੈ। ਇਹ ਮਹਾਨ ਰਾਜ ਕਦੇ ਖਤਮ ਨਹੀਂ ਹੋਵੇਗਾ! ਪਰ ਸਿਰਫ ਵਿਸ਼ਵਾਸਯੋਗ ਅਤੇ ਆਗਿਆਕਾਰ ਇਸ ਵਿੱਚ ਜਾਣਗੇ। ਉਹ ਜੋ ਪਰਮੇਸ਼ੁਰ ਨੂੰ ਠੁਕਰਾਉਂਦੇ ਹਨ ਜਾਂ ਉਸਦੀ ਸੇਵਾ ਕਰਨ ਵਿੱਚ ਆਲਸੀ ਅਤੇ ਬੇਪਰਵਾਹ ਹਨ, ਉਹ ਉਸਦੇ ਰਾਜ ਵਿੱਚ ਦਾਖਿਲ ਨਹੀਂ ਹੋਣਗੇ।

ਪਰਮੇਸ਼ੁਰ ਦੇ ਰਾਜ ਵਿੱਚ ਜਾਣ ਲਈ ਆਪਣਾ ਰਾਹ ਕਮਾਉਣਾ ਸੰਭਵ ਨਹੀਂ ਹੈ। ਇਹ ਕਈ ਜਨਮਾਂ ਦੇ ਚੰਗੇ ਕੰਮਾਂ ਤੋਂ ਵੀ ਵੱਧ ਮਹਿੰਗਾ ਹੋਵੇਗਾ। ਇਸਦੀ ਜਗ੍ਹਾ, ਪਰਮੇਸ਼ੁਰ ਸਾਨੂੰ ਮੁਫਤ ਤੋਹਫੇ ਵਜੋਂ ਦਾਖਲੇ ਦੀ ਪੇਸ਼ਕਸ਼ ਕਰਦੇ ਹਨ। ਕੋਈ ਵੀ ਪਰਮੇਸ਼ੁਰ ਦੇ ਰਾਜ ਵਿੱਚ ਜਾ ਸਕਦਾ ਹੈ, ਇਹ ਫਰਕ ਨਹੀਂ ਪੈਂਦਾ ਕਿ ਉਹ ਕਿਸ ਜਾਤ, ਸਮਾਜਿਕ ਪੜਾਅ, ਜਾਂ ਪਿਛੋਕੜ ਇਤਿਹਾਸ ਦਾ ਹੋਵੇ। ਪਰ ਹਾਲਾਂਕਿ ਅਸੀਂ ਚੰਗੇ ਕੰਮਾਂ ਨਾਲ ਆਪਣਾ ਰਾਹ ਇਸ ਰਾਜ ਵਿੱਚ ਕਮਾ ਨਹੀਂ ਸਕਦੇ, ਪਰ ਚੰਗੇ ਕੰਮ ਫਿਰ ਵੀ ਜ਼ਰੂਰੀ ਹਨ। ਪਰਮੇਸ਼ੁਰ ਸਾਡੇ ਚੰਗੇ ਕੰਮਾਂ ਨੂੰ ਦੇਖਦਾ ਹੈ ਕਿ ਕੀ ਅਸੀਂ ਉਸ ਕਿਸਮ ਦੇ ਲੋਕ ਹਾਂ ਜੋ ਉਸ ਉੱਤਮ, ਮਿਲਾਪੜੀ ਜਗ੍ਹਾ ਵਿੱਚ ਖੁਸ਼ ਹੋ ਸਕਾਂਗੇ। 

ਬਾਈਬਲ ਖਾਸ ਕਿਸਮ ਦੇ ਲੋਕਾਂ ਨੂੰ ਦਰਸਾਉਂਦੀ ਹੈ ਜੋ ਪਹਿਲੇ ਦੋ ਸੇਵਕਾਂ ਵਾਂਗ ਹਨ—ਉਹ ਜੋ ਵੀ ਕਰਦੇ ਹਨ ਉਸ ਵਿਚ ਵਫ਼ਾਦਾਰ ਹਨ। ਇਹ ਖਾਸ ਲੋਕ, ਜਿਹਨਾਂ ਨੂੰ “ਬਚਾਏ ਗਏ” ਕਿਹਾ ਜਾਂਦਾ ਹੈ, ਵਿਸ਼ਵ ਦੇ ਹਰੇਕ ਦੇਸ਼ ਵਿੱਚ ਉਹ ਲੋਕ ਹਨ ਜੋ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਦੇ ਹਨ ਅਤੇ ਪ੍ਰਭੂ ਯਿਸ਼ੂ ਦੀ ਵਾਪਸੀ ਲਈ ਸਬਰ ਨਾਲ ਇੰਤਜ਼ਾਰ ਕਰਦੇ ਹਨ।

ਬਚੇ ਹੋਇਆਂ ਵਿੱਚ ਜੁੜਣਾ

ਅਸੀਂ ਉਹਨਾਂ ਪਰਮੇਸ਼ੁਰ ਦੇ ਖਾਸ ਲੋਕਾਂ ਦਾ ਹਿੱਸਾ ਕਿਵੇਂ ਬਣ ਸਕਦੇ ਹਾਂ, ਵਿਸ਼ਵਾਸਪੂਰਨ ਸੇਵਕਾਂ ਦਾ ਇਹ ਸਮੂਹ ਜੋ ਇੱਕ ਦਿਨ ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਹੋਵੇਗਾ? ਪ੍ਰਭੂ ਯਿਸੂ ਨੇ ਸਾਨੂੰ ਪਰਮੇਸ਼ੁਰ ਪ੍ਰਤੀ ਵਿਸ਼ਵਾਸਪੂਰਨ ਹੋਣਾ ਸਿਖਾਇਆ ਹੈ, ਪਰ ਉਸਨੇ ਜਟਿਲ ਨਿਯਮਾਂ ਦੀ ਲੰਬੀ ਸੂਚੀ ਨਹੀਂ ਬਣਾਈ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਸੰਪੂਰਨ ਦਿਲ, ਆਤਮਾ, ਅਤੇ ਮਨਾਂ ਨਾਲ ਪਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ, ਅਤੇ ਸਾਨੂੰ ਆਪਣੇ ਗੁਆਂਢੀਆਂ ਨੂੰ ਆਪਣਿਆਂ ਵਾਂਗ ਪਿਆਰ ਕਰਨ ਚਾਹੀਦਾ ਹੈ (ਬਾਈਬਲ, ਮੱਤੀ 22:37-40)।ਇਹ ਸੁਣਨ ਵਿੱਚ ਸੋਖਾ ਲੱਗ ਸਕਦਾ ਹੈ, ਪਰ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਗੈਰ-ਪਿਆਰੇ ਲੋਕਾਂ ਨੂੰ ਪਿਆਰ ਕਰਨ ਦੀ ਹਿੰਮਤ ਨਹੀਂ ਰੱਖ ਪਾਉਂਦੇ। ਫਿਰ ਵੀ ਪ੍ਰਭੂ ਯਿਸ਼ੂ ਨੇ ਕਿਹਾ ਹੈ ਕਿ ਸਾਨੂੰ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਨਾ ਚਾਹੀਦਾ ਹੈ (ਮੱਤੀ 5:44)।ਇਹ ਤਾਂ ਸੰਭਵ ਹੈ ਕਿਉਂਕਿ ਪਰਮਾਤਮਾ ਸਾਡੇ ਦਿਲਾਂ ਨੂੰ ਰਹਿਸਮਈ ਢੰਗ ਨਾਲ ਬਦਲਦਾ ਹੈ ਅਤੇ ਸਾਨੂੰ ਅਲੌਕਿਕ ਪਿਆਰ ਅਤੇ ਚੰਗਿਆਈ ਦਿੰਦਾ ਹੈ। ਪਰਮੇਸ਼ਵਰ ਲਈ ਪਿਆਰ ਦਾ ਜੀਵਨ ਅਤੇ ਹੋਰਾਂ ਲਈ ਪਿਆਰ ਸਬੂਤ ਹੈ ਕਿ ਅਸੀਂ ਪ੍ਰਭੂ ਯਿਸ਼ੂ ਦੇ ਵਿਸ਼ਵਾਸਯੋਗ ਸੇਵਕ ਹਾਂ।

ਪਰਮੇਸ਼ੁਰ ਦੇ ਰਾਜ ਵਿੱਚ ਅਸੀਮਿਤ ਜੀਵਨ!

ਪਹਿਲੇ ਦੋ ਸੇਵਕਾਂ ਦੇ ਵਾਂਗ, ਪਰਮੇਸ਼ੁਰ ਦੇ ਸੱਚੇ ਅਨੁਯਾਈ ਸਬਰ ਅਤੇ ਵਿਸ਼ਵਾਸਯੋਗ ਹੋਣੇ ਚਾਹੀਦੇ ਹਨ। ਜਦੋਂ ਸਾਡਾ ਮਾਲਕ ਯਿਸ਼ੂ ਪਰਤੇ, ਸਾਡੀ ਇਮਾਨਦਾਰੀ ਅਤੇ ਵਿਸ਼ਵਾਸਪੂਰਨ ਯੋਗਤਾ ਦਾ ਇਨਾਮ ਅਨੰਤ ਜੀਵਨਤ ਤੱਕ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਹੈ। ਰਾਜ ਉਹਨਾਂ ਲਈ ਹੈ “ਜੋ ਪਰਮੇਸ਼ੁਰ ਦੇ ਹੁਕਮਾਂ ਦਾ ਪਾਲਣ ਕਰਦੇ ਹਨ ਅਤੇ ਯਿਸ਼ੂ ਵਿੱਚ ਵਿਸ਼ਵਾਸ ਕਰਦੇ ਹਨ”(ਬਾਈਬਲ, ਪਰਕਾਸ਼ ਦੀ ਪੋਥੀ 14:12)।

ਜੇ ਤੁਸੀਂ ਉਹਨਾਂ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਜੋ ਪਰਮੇਸ਼ੁਰ ਦੇ ਰਾਜ ਵਿੱਚ ਹਮੇਸ਼ਾ ਜੀਵਿਤ ਰਹਿਣਗੇ, ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰ ਸਕਦੇ ਹੋ:

ਪਿਆਰੇ ਪਰਮੇਸ਼ੁਰ, ਮੈਂ ਤੁਹਾਡੇ ਰਾਜ ਵਿੱਚ ਤੁਹਾਡੇ ਨਾਲ ਹੋਣਾ ਚਾਹੁੰਦਾ ਹਾਂ। ਮੈਨੂੰ ਸਿਖਾਓ ਅਤੇ ਵਿਸ਼ਵਾਸਪੂਰਨ ਰਹਿਣ ਵਿੱਚ ਮੇਰੀ ਮੱਦਦ ਕਰੋ ਜਦੋਂ ਤੱਕ ਤੁਸੀਂ ਵਾਪਿਸ ਨਹੀਂ ਆਉਂਦੇ। ਮੈਨੂੰ ਬਿਹਤਰ ਜਗ੍ਹਾ ਲਿਜਾਉਣ ਦੇ ਤੁਹਾਡੇ ਵਾਅਦੇ ਲਈ ਤੁਹਾਡਾ ਧੰਨਵਾਦ! ਆਮੀਨ।

ਜੇ ਤੁਸੀਂ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਕਿਰਪਾ ਕਰਕੇ ਇਸ ਪੇਪਰ ਦੇ ਪਿਛੇ ਜਾਣਕਾਰੀ ਉੱਤੇ ਸਾਡੇ ਨਾਲ ਸੰਪਰਕ ਕਰੋ।

Copyright © ਬਿਨਾਂ ਇਜਾਜ਼ਤ ਦੇ ਗੈਰ-ਵਪਾਰਕ ਉਦੇਸ਼ਾਂ ਲਈ ਕੰਮ ਨੂੰ ਛਾਪਿਆ ਅਤੇ ਸਾਂਝਾ ਕੀਤਾ ਜਾ ਸਕਦਾ ਹੈ।
ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ® ਤੋਂ ਲਿਆ ਗਿਆ ਪੋਥੀ। ਬ੍ਰਿਜ ਕਨੈਕਟੀਵਿਟੀ ਸਲਿਊਸ਼ਨਜ਼ ਪ੍ਰਾਈਵੇਟ ਲਿ। ਲਿਮਿਟੇਡ © 2019। ਦੀ ਇਜਾਜ਼ਤ ਨਾਲ ਵਰਤਿਆ ਗਿਆ ਹੈ। ਸਾਰੇ ਹੱਕ ਰਾਖਵੇਂ ਹਨ। 

ਸਾਡੇ ਨਿਊਜ਼ਲੈਟਰ ਲਈ ਸਾਈਨ ਅੱਪ ਕਰੋ

ਨਵੇਂ ਪ੍ਰਕਾਸ਼ਨ ਕਦੋਂ ਉਪਲਬਧ ਹੋਣ ਬਾਰੇ ਜਾਣਨ ਵਾਲੇ ਪਹਿਲੇ ਬਣੋ!

newsletter-cover